Punjabi News






-----------------------------------------------------------------
ਵੱਖਰੇ ਹੰਝੂ (ਕਹਾਣੀ) / ਅਨਮੋਲ ਕੌਰ 
“ ਆਂਈ ਜ਼ਰੂਰ। ਟਾਈਮ ਨਾਲ ਪਹੁੰਚ ਜਾਂਈ ” ਰਵੀ ਫੋਨ ਤੇ ਗੁਣਵੰਤ ਨੂੰ ਦੱਸ ਰਹੀ ਸੀ, “ ਪ੍ਰੀਆ ਕਹਿ ਰਹੀ ਸੀ ਕਿ ਗੁਣਵੰਤ ਮਾਸੀ ਨੂੰ ਜ਼ਰੂਰ ਦਸ ਦੇਣਾ”।
“ ਅੱਛਾ ਅੱਛਾ, ਤੂੰ ਫਿਕਰ ਨਾ ਕਰ, ਇਸ ਸਮਰੋਹ ਵਿਚ ਤਾਂ ਮੈ ਜ਼ਰੂਰ ਭਾਗ ਲਵਾਂਗੀ।” ਇਹ ਕਹਿ ਕੇ ਗੁਣਵੰਤ ਨੇ ਫੋਨ ਰੱਖ ਦਿੱਤਾ। ਫੋਨ ਰੱਖਣਸਾਰ ਹੀ ਗੁਣਵੰਤ ਦਾ ਦਿਮਾਗ ਉਹਨਾਂ ਗੱਲਾਂ ਵੱਲ ਚਲਾ ਗਿਆ ਜੋ ਅੱਜ ਤੋਂ ਕਈ ਸਾਲ ਪਹਿਲਾਂ ਹੋਈਆਂ ਸਨ। ਗੁਣਵੰਤ ਨਾਲ ਇਹ ਪਹਿਲੀ ਵਾਰੀ ਨਹੀ ਅੱਗੇ ਵੀ ਹਿੋ ਚੁਕਿਆ ਸੀ। ਜਦੋਂ ਵੀ ਉਹ ਪ੍ਰੀਆ ਨੂੰ ਦੇਖਦੀ ਜਾਂ ਉਸ ਬਾਰੇ ਕੋਈ ਗੱਲ ਹੁੰਦੀ ਤਾਂ ਉਸ ਦਾ ਦਿਮਾਗ ਆਪਣੇ-ਆਪ ਹੀ ਪੁਰਾਣੀਆਂ ਗੱਲਾਂ ਵਿਚ ਗੁਆਚ ਜਾਂਦਾ । 
ਰਵੀ ਤੇ ਗੁਣਵੰਤ ਦਸਵੀ ਕਲਾਸ ਤੋਂ ਹੀ ਪੱਕੀਆਂ ਸਹੇਲੀਆਂ ਸਨ।ਕਾਲਜ ਵਿਚ ਬੀ: ਏ ਕਰਦਿਆਂ ਰਵੀ ਦਾ ਵਿਆਹ ਕੈਨੇਡਾ ਤੋਂ ਆਏ ਮੁੰਡੇ ਨਾਲ ਹੋ ਗਿਆ। ਉਹ ਆਪਣੀ ਬੀ:ਏ ਵਿਚ ਛੱਡ ਬ੍ਰਿਟਸ਼ਕੁਲੰਬੀਆ ਦੇ ਸ਼ਹਿਰ ਸਰੀ ਜਾ ਵਸੀ। ਉਦੋਂ ਇੰਡੀਆ ਵਿਚ ਫੋਨ ਆਮ ਨਾ ਹੋਣ ਕਾਰਨ ਦੋਨੋ ਸਹੇਲੀਆਂ ਚਿੱਠੀਆਂ ਰਾਹੀ ਹੀ ਆਪਣੇ ਮਨ ਦੇ ਭਾਵ ਪ੍ਰਗਟ ਕਰਦੀਆਂ। ਜਦੋਂ ਰਵੀ ਦੀ ਪਹਿਲੀ ਬੱਚੀ ਨੇ ਜਨਮ ਲਿਆ ਤਾ ਉਸ ਨੇ ਬਹੁਤ ਚਾਵਾਂ ਨਾਲ ਗੁਣਵੰਤ ਨੂੰ ਬੱਚੀ ਦੀਆਂ ਫੋਟੋ ਭੇਜੀਆਂ।ਇਸ ਤਰਾਂ ਤਿੰਨ ਸਾਲ ਫੋਟੋ ਚਿੱਠੀਆ ਵਿਚ ਚਲੇ ਗਏ।
ਜਦੋਂ ਗੁਣਵੰਤ ਨੇ ਐਮ:ਏ ਕੀਤੀ ਤਾਂ ਉਦੋਂ ਹੀ ਉਸ ਦਾ ਰਿਸ਼ਤਾ ਕੈਨੇਡਾ ਤੋਂ ਹੀ ਇਕ ਲੜਕੇ ਨਾਲ ਹੋ ਗਿਆ। ਜਦੋਂ ਰਵੀ ਨੂੰ ਪਤਾ ਲੱਗਾ ਤਾਂ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਹੀ ਨਾ ਰਿਹਾ।ਜਦੋਂ ਗੁਣਵੰਤ ਦਾ ਵਿਆਹ ਹੋਇਆ ਤਾਂ ਰਵੀ ਸਰੀ ਤੋਂ ਕੈਲਗਰੀ ਉਸ ਦੇ ਵਿਆਹ ਵਿਚ ਸ਼ਾਮਲ ਹੋਣ ਲਈ ਗਈ। ਹੁਣ ਤਾਂ ਦੂਜੇ ਤੀਜੇ ਦਿਨ ਉਹਨਾ ਦੀ ਫੋਨ ਉੱਪਰ ਗੱਲ-ਬਾਤ ਹੁੰਦੀ ਹੀ ਰਹਿੰਦੀ।
ਫਿਰ ਗੁਣਵੰਤ ਦਾ ਪ੍ਰੀਵਾਰ ਵੀ ਸਰੀ ਮੂਵ ਹੋ ਗਿਆ।ਬਸ ਹੁਣ ਤਾਂ ਦੋਨਾ ਸਹੇਲੀਆਂ ਲਈ ਬਿਲੀ ਭਾਣੇ ਛਿੱਕਾ ਟੁੱਟੇ ਵਾਲੀ ਗੱਲ ਹੋਈ । ਦੋਨਾਂ ਸਹੇਲੀਆਂ ਦਾ ਆਪਸੀ ਮਿਲਵਰਤਨ ਭੈਣਾ ਵਰਗਾ ਸੀ। ਜਦੋਂ ਰਵੀ ਦੀ ਵੱਡੀ ਗੁੱਡੀ ਪੰਜ ਸਾਲ ਦੀ ਹੋਈ ਤਾਂ ਉਸ ਨੇ ਗੁਣਵੰਤ ਨੂੰ ਫੋਨ ‘ਤੇ ਦੱਸਿਆ ,
“ ਮੇਰੀ ਤਬੀਅਤ ਕੁੱਝ ਠੀਕ ਨਹੀ ਰਹਿੰਦੀ, ਲਗੱਦਾ ਹੈ ਮੈ ਪਰੈਗਨੈਂਟ ਹੋ ਗਈ ਹਾਂ।”
“ ਅੱਛਾ, ਸਗੋਂ ਚੰਗਾ, ਹੁਣ ਤੈਨੂੰ ਹੋਣਾ ਵੀ ਚਾਹੀਦਾ ਸੀ, ਰਮੀ ਪੰਜ ਸਾਲ ਦੀ ਤਾਂ ਹੋ ਗਈ।”
“ ਇਸ ਵਾਰੀ ਜੇ ਕਾਕਾ ਹੋ ਜਾਵੇ ਤਾਂ ਮੈ ਅਪਰੇਸ਼ਨ ਕਰਵਾ ਲੈਣਾ ਹੈ।”
“ ਪਹਿਲਾ ਡਾਕਟਰ ਦੇ ਤਾਂ ਜਾ ਆ।”
“ ਉਹ ਤਾਂ ਮੈ ਤਿੰਨ ਵਜੇ ਦੀ ਉਪਇੰਟਮਿੰਟ ਬਣਾਈ ਹੈ।”
ਉਸ ਦਿਨ ਵੀ ਰਵੀ ਭਾਂਵੇ ਫੋਨ ਬੰਦ ਕਰ ਗਈ ਸੀ। ਗੁਣਵੰਤ ਫਿਰ ਵੀ ਉਸ ਬਾਰੇ ਹੀ ਸੋਚਦੀ ਰਹੀ ਕਿ ਅਸੀ ਭਾਂਵੇ ਅਗਾਂਹਵਧੂ ਦੇਸ਼ਾ ਵਿਚ ਆ ਗਏ, ਜਿੱਥੇ ਕੁੜੀ-ਮੁੰਡੇ ਵਿਚ ਕੋਈ ਫਰਕ ਨਹੀ ਹੁੰਦਾ। ਪਰ ਸਾਡੀ ਸੋਚ ਸਾਡੇ ਨਾਲ ਹੀ ਇਹਨਾ ਦੇਸ਼ਾ ਵਿਚ ਆ ਗਈ, ਜਾਂ ਅਸੀ ਇੰਨੇ ਅੜਬ ਹਾਂ ਕਿ ਆਪਣੀ ਸੋਚ ਬਦਲਣਾ ਨਹੀ ਚਾਹੁੰਦੇ ਜਾਂ ਜਿਸ ਮਹੌਲ ਵਿਚ ਅਸੀ ਆ ਗਏ ਹਾਂ, ਉਸ ਵਿਚ ਰਚਣਾ ਨਹੀ ਚਾਹੁੰਦੇ। ਇਹੋ ਅਜਿਹੀਆਂ ਹੋਰ ਅਨੇਕਾਂ ਗੱਲਾਂ ਸਾਰਾ ਦਿਨ ਗੁਣਵੰਤ ਦੇ ਮਨ ਵਿਚ ਆਉਂਦੀਆ ਰਹੀਆ ਕਿ ਕਿਹੜਾ ਜ਼ਮਾਨਾ ਆ ਗਿਆ ਪਰ ਕੁੜੀਆ ਦੇ ਜਨਮ ਹੋਣ ਉੱਪਰ ਅਜੇ ਵੀ ਦਿਲਾਂ ਵਿਚ ਫਰਕ ਹੈ।ਇਹ ਗੱਲਾਂ ਸੋਚਦਿਆਂ ਗੁਣਵੰਤ ਨੂੰ ਆਪਣਾ ਵੇਲਾ ਵੀ ਯਾਦ ਆ ਗਿਆ ਸੀ। ਜਦੋਂ ਉਹ ਥੌੜ੍ਹੀ ਜਿਹੀ ਵੱਡੀ ਹੋਈ ਤਾਂ ਉਸ ਦੇ ਖੁਲ੍ਹੇ-ਆਮ ਬਾਹਰ ਆਣ-ਜਾਣ ਤੇ ਰੋਕਾਂ ਲੱਗਣ ਲੱਗ ਪਈਆਂ। ਜਦੋਂ ਕਿ ਉਸ ਦਾ ਭਰਾ ਮੁੰਡਿਆ ਨਾਲ ਬਾਹਰ ਸਾਰੀਆ ਥਾਂਵਾ ਤੇ ਆ ਸਕਦਾ ਸੀ। ਉਹ ਥੌੜ੍ਹਾ ਜਿਹਾ ਵੀ ਉੱਚੀ ਹੱਸ ਪਵੇ ਤਾਂ ਦਾਦੀ ਜੀ ਝੱਟ ਰੋਕ ਦਿੰਦੇ ਸਨ
“ ਕੁੜੀਆ ਇਸ ਤਰਾਂ ਹਿੜ ਹਿੜ ਕਰਦੀਆਂ ਚੰਗੀਆ ਨਹੀ ਲੱਗਦੀਆ। ਹੌਲੀ ਹੱਸਿਆ ਕਰ।”
ਉਸ ਦਾ ਭਰਾ ਉੱਚੀ ਉੱਚੀ ਬੋਲਦਾ ਵੀ ਤੇ ਹੱਸਦਾ ਵੀ। ਪਰ ਉਸ ਨੂੰ ਕੋਈ ਨਾ ਰੋਕਦਾ। ਪਰ ਇਕ ਗੱਲ ਗੁਣਵੰਤ ਨੂੰ ਆਪਣੇ ਦਾਦੀ ਜੀ ਦੀ ਸਮਝ ਨਹੀ ਸੀ ਪੈਂਦੀ ,ਜਦੋਂ ਉਸ ਦਾ ਭਰਾ ਨਵਾ ਕੱਪੜਾ ਪਾਉਣ ਲੱਗਦਾ ਤਾਂ ਦਾਦੀ ਜੀ ਕਹਿ ਦੇਂਦੇ, “ਕੱਪੜਾ ਭੈਣ ਦੇ ਪੈਰਾ ਨੂੰ ਛੁਹਾ ਕੇ ਪਾ, ਧੀਆਂ ਧਿਆਣੀਆਂ ਹੁੰਦੀਆਂ ਨੇ।” ਖੈਰ ਉਹ ਤਾਂ ਦਾਦੀ ਜੀ ਦੇ ਵੇਲੇ ਦਾ ਸਮਾਂ ਸੀ, ਪਰ ਹੁਣ ਵੀ ਪਰਨਾਲਾ ਥਾਂ ਦਾ ਥਾਂ ਹੈ।ਬੇਸ਼ੱਕ ਵਿਦਵਾਨ, ਪ੍ਰਚਾਰਕ ਅਤੇ ਸੁਲਝੇ ਹੋਏ ਇਨਸਾਨ ਰੌਲਾ ਪਾ ਰਹੇ ਨੇ ਕਿ ਲੜਕੀ ਨੂੰ ਲੜਕੇ ਦੇ ਤੁਲ ਹੀ ਸਮਝੋ।
ਡਾਕਟਰ ਦੇ ਜਾ ਆਉਣ ਤੋਂ ਬਾਅਦ ਰਵੀ ਨੇ ਗੁਣਵੰਤ ਨੂੰ ਫਿਰ ਫੋਨ ਕੀਤਾ , “ ਗੁਣਵੰਤ, ਮੈ ਤਾਂ ਸੱਚਮੁਚ ਹੀ ਐਕਸਪਕਟਿੰਗ ਹਾਂ।”
“ ਚਲੋ, ਫਿਰ ਤਾਂ ਵਧੀਆ ਹੋਇਆ।”
“ ਹੋਇਆ ਤਾਂ ਵਧੀਆ ਹੈ, ਪਰ ਨਾਲ ਇਕ ਪਰੋਬਲਮ ਵੀ ਹੋ ਗਈ ਹੈ।”
“ ਕੀ ਹੋਇਆ?”
“ ਮੇਰੀ ਮਦਰ ਇਨਲਾਅ ਕਹਿੰਦੀ ਹੈ ਕਿ ਸਕੈਨ ਕਰਵਾ ਲੈ, ਪਤਾ ਲਗ ਜਾਵੇਗਾ ਕਿ ਕੁੜੀ ਹੈ ਜਾਂ ਮੁੰਡਾ।”
“ ਮੇਰੇ ਖਿਆਲ ਆ ਕਿ ਤੈਨੂੰ ਇਸ ਤਰਾਂ ਨਹੀ ਕਰਨਾ ਚਾਹੀਦਾ, ਕੁਦਰਤ ਜੋ ਵੀ ਕਰਦੀ ਹੈ ਉਹ ਹਮੇਸ਼ਾ ਚੰਗਾ ਹੀ ਹੁੰਦਾ ਹੈ।” ਗੁਣਵੰਤ ਨੇ ਕਿਹਾ, “ ਸਕੈਨ ਕਰਵਾ ਕੇ ਜੇ ਪਤਾ ਵੀ ਕਰ ਲਿਆ ਕਿ ਮੁੰਡਾ ਹੈ ਜਾਂ ਕੁੜੀ ਫਿਰ ਤੁਸੀ ਕੀ ਕਰ ਲੈਣਾ ਹੈ, ਉਹ ਜੋ ਹੈ ਸੋ ਹੈ।”
“ ਬੀਜ਼ੀ ਕਹਿੰਦੀ ਹੈ ਜੇ ਕੁੜੀ ਹੋਈ ਤਾਂ ਅਬੋਰਸ਼ਨ ਕਰਵਾ ਲਈ।”
“ ਹੈਂ।” ਇਹ ਗੱਲ ਸੁਣ ਕੇ ਗੁਣਵੰਤ ਨੇ ਹੈਰਾਨ-ਪਰੇਸ਼ਾਨ ਹੁੰਦਿਆ ਪੁੱਛਿਆ, “ ਕਿ ਤੂੰ ਵੀ ਬੀਜ਼ੀ ਨਾਲ ਹੀ ਸਹਿਮਤ ਹੈ?”
“ ਮੈ ਵਿਚੋਂ ਤਾਂ ਨਹੀ ਚਾਹੁੰਦੀ, ਪਰ ਕਦੀ ਕਦੀ ਬੀਜ਼ੀ ਦੀ ਗੱਲ ਠੀਕ ਵੀ ਲੱਗਣ ਲੱਗ ਪੈਂਦੀ ਹੈ।”
“ ਅਸੀ ਕੈਨੇਡਾ ਵਰਗੇ ਅਗਾਂਹ ਵਧੂ ਦੇਸ਼ਾ ਵਿਚ ਆ ਗਏ ਹਾਂ।” ਗੁਣਵੰਤ ਨੇ ਸਿਧਾ ਹੀ ਕਹਿ ਦਿੱਤਾ, “ ਪਰ ਸੋਚ ਸਾਡੀ ਅਜੇ ਵੀ ਪਿਛਾਹ ਖਿਚੂ ਹੈ।”
“ ਬੀਜ਼ੀ ਦਾ ਮਤਲਵ ਹੈ ਤੁਸੀ ਦੋ ਤਾਂ ਬੱਚੇ ਰੱਖਣੇ ਆ।” ਰਵੀ ਨੇ ਦੱਸਿਆ, “ ਉਹਨਾਂ ਦਾ ਭਾਵ ਹੈ ਕਿ ਜੇ ਮੁੰਡਾ ਨਾ ਹੋਇਆ ਤਾਂ ਵੰਸ ਦਾ ਨਾਮ ਅੱਗੇ ਕਿਵੇ ਚੱਲੇਗਾ।”
“ ਤੂੰ ਆਪਣੇ ਹਸਬੈਂਡ ਨੂੰ ਇਸ ਬਾਰੇ ਦੱਸਿਆ।”
“ ਉਹ ਤਾਂ ਕਹਿੰਦੇ ਆ ਜੋ ਮਰਜ਼ੀ ਕਰਦੀਆਂ ਫਿਰੋ, ਮੈਨੂੰ ਨਾ ਇਸ ਬਾਰੇ ਕੁੱਝ ਪੁੱਛੋ।”
“ ਹੱਦ ਹੋ ਗਈ।” ਗੁਣਵੰਤ ਨੇ ਕਿਹਾ, “ ਪਰ ਮੈ ਤੁਹਾਡੇ ਨਾਲ ਬਿਲਕੁਲ ਵੀ ਸਹਿਮਤ ਨਹੀ ਹਾਂ, ਖੈਰ ਤੁਹਾਡੇ ਘਰ ਦਾ ਮਾਮਲਾ ਹੈ।”
“ ਦਿਲ ਤਾਂ ਮੇਰਾ ਵੀ ਨਹੀ ਕਰਦਾ,ਅੱਗੇ ਜੋ ਰੱਬ ਨੂੰ ਭਾਵੇ।”
“ ਰੱਬ ਵੀ ਉਹ ਹੀ ਕਰਦਾ ਹੈ ਜੋ ਇਨਸਾਨ ਨੂੰ ਭਾਉਂਦਾ ਹੈ।” ਗੁਣਵੰਤ ਨੇ ਗੁੱਸੇ ਵਿਚ ਕਿਹਾ, “ ਜੇ ਤੂੰ ਆਪਣਾ ਇਰਾਦਾ ਦ੍ਰਿੜ ਰੱਖੇ ਤਾਂ ਕਿਵੇ ਤੇਰੀ ਅਬੋਰਸ਼ਨ ਹੋ ਜਾਵੇਗੀ।”
“ ਚਲੋ ਦੇਖਦੇ ਹਾਂ।” ਰਵੀ ਨੇ ਗੱਲ ਨੂੰ ਖਤਮ ਕਰਨ ਦੇ ਢੰਗ ਨਾਲ ਇਹ ਗੱਲ ਕਹੀ, “ ਪਹਿਲਾਂ ਸਕੈਨ ਤਾਂ ਕਰਵਾ ਲਈਏ।”
ਸਕੈਨ ਕਰਵਾਉਣ ਤੋਂ ਬਾਅਦ ਫਿਰ ਰਵੀ ਦਾ ਫੋਨ ਆਇਆ, ਬਹੁਤ ਹੀ ਉਦਾਸ ਅਤੇ ਧੀਮੀ ਅਵਾਜ਼ ਵਿਚ ਉਸ ਨੇ ਕਿਹਾ, “ ਗੁਣਵੰਤ, ਕੱਲ ਸਕੈਨ ਕਰਵਾੳਣ ਗਈ ਸਾਂ।”
“ ਗੁੱਡੀ ਆ?” ਗੁਣਵੰਤ ਨੇ ਉਸ ਦੇ ਕਹਿਣ ਦੇ ਹਿਸਾਬ ਤੋਂ ਅੰਦਾਜ਼ਾ ਲਾਉਂਦੇ ਕਿਹਾ, “ ਤੇਰੀ ਉਦਾਸ ਅਵਾਜ਼ ਤੋਂ ਪਤਾ ਲੱਗ ਗਿਆ।”
“ ਨਹੀ।” ਰਵੀ ਨੇ ਦੱਸਿਆ, “ਸਕੈਨ ਟਕਨੀਸ਼ਨ ਨੇ ਕਿਹਾ ਕਿ ਪਤਾ ਨਹੀ ਲੱਗ ਰਿਹਾ ਕੀ ਹੈ।”
“ ਇਸ ਦਾ ਮਤਲਵ ਹੈ।” ਗੁਣਵੰਤ ਨੇ ਲੰਮਾ ਸਾਹ ਖਿੱਚਦੇ ਕਿਹਾ, “ ਕੁਦਰਤ ਨਹੀ ਚਾਹੁੰਦੀ ਜੋ ਤੁਸੀ ਕਰਨਾ ਚਾਹੁੰਦੇ ਹੋ, ਉਹ ਕਰ ਸਕੋ।”
“ ਨਹੀ ਨਹੀ, ਇਸ ਤਰਾਂ ਦੀ ਤਾਂ ਕੋਈ ਗੱਲ ਨਹੀ।” ਰਵੀ ਨੇ ਜ਼ਵਾਬ ਦਿੱਤਾ, “ ਥੌੜ੍ਹਾ ਚਿਰ ਬਾਆਦ ਫਿਰ ਸਕੈਨ ਕਰਨਗੇ।”
“ ਮੈਨੂੰ ਤਾਂ ਸਮਝ ਨਹੀ ਲੱਗਦੀ।” ਗੁਣਵੰਤ ਨੇ ਫਿਰ ਕਿਹਾ, “ ਇੰਨੇ ਪੈਸੇ ਲਾ ਰਹੀ ਏ ਵਾਰ ਵਾਰ ਸਕੈਨ ਕਰਵਾਉਣ ਤੇ, ਜਾਣਾ ਵੀ ਅਮਰੀਕਾ ਦੇ ਬਾਡਰ ਤੇ ਪੈਂਦਾ ਹੈ।”
“ ਚੱਲ ਕੋਈ ਨਹੀ , ਇਕ ਵਾਰੀ ਫਿਰ ਟਰਾਈ ਕਰ ਲੈਂਦੇ ਹਾਂ।”
ਗੁਣਵੰਤ ਨੂੰ ਉਸ ਦਾ ਜ਼ਵਾਬ ਸੁਣ ਕੇ ਗੁੱਸਾ ਤਾਂ ਚੜਿਆ, ਪਰ ਉਸ ਨੇ ਕੁੱਝ ਨਾ ਕਿਹਾ। ਉਸ ਦਾ ਅਗਾਂਹ ਗੱਲ ਕਰਨ ਨੂੰ ਦਿਲ ਵੀ ਨਾ ਕੀਤਾ ਤੇ ਉਸ ਨੇ ਬਹਾਨੇ ਨਾਲ ਕਿਹਾ, “ ਕੰਮ ਤੇ ਜਾਣ ਦਾ ਟਾਈਮ ਹੋ ਚਲਿਆ ਫਿਰ ਗੱਲ ਕਰਾਂਗੇ।”
ਗੁਣਵੰਤ ਨੇ ਮੁੜ ਰਵੀ ਨੂੰ ਕੋਈ ਫੋਨ ਨਾ ਕੀਤਾ। ਕੁੱਝ ਦਿਨਾਂ ਬਾਅਦ ਰਵੀ ਨੇ ਆਪ ਹੀ ਫੋਨ ਕੀਤਾ, “ ਕੀ ਗੱਲ ਤੂੰ ਫੋਨ ਹੀ ਨਹੀ ਕਰਦੀ।”
“ ਜਦੋਂ ਤੂੰ ਮੇਰੀ ਗੱਲ ਮੰਨ ਹੀ ਨਹੀ ਰਹੀ ਤਾਂ ਫੋਨ ਕੀ ਕਰਨਾ।”
“ ਹੁਣ ਤੇਰੀ ਗੱਲ ਹੀ ਮੰਨਣੀ ਪੈਣੀ ਹੈ।”
“ ਇਰਾਦਾ ਕਿਵੇ ਬਦਲ ਗਿਆ?”
“ ਕੀ ਦੱਸਾਂ।” ਰਵੀ ਨੇ ਕਿਹਾ, “ ਜਦੋਂ ਐਤਕੀ ਵੀ ਸਕੈਨ ਕਰਵਾਉਣ ਗਏ ਤਾਂ ਵੀ ਪਤਾ ਨਹੀ ਲੱਗਾ ਕਿ ਗਰਭ ਵਿਚ ਕੀ ਹੈ।”
“ ਇਸ ਦਾ ਨਤੀਜ਼ਾ ਇਹ ਹੀ ਹੋਇਆ ਕਿ ਸਾਇੰਸ ਜਿੱਥੇ ਮਰਜ਼ੀ ਪਹੁੰਚ ਜਾਵੇ, ਪਰ ਕੁਦਰਤ ਨੂੰ ਦਬਾ ਨਹੀ ਸਕਦੀ।”
“ ਕੁਦਰਤ ਨੂੰ ਕੀ ਦਬਾਉਣਾ।” ਰਵੀ ਨੇ ਦੱਸਿਆ, “ ਜਦੋਂ ਵੀ ਸਕੈਨ ਕਰਨ ਦੀ ਕੋਸ਼ਿਸ਼ ਕੀਤੀ ਬੱਚਾ ਘੁੰਮ ਜਾਦਾਂ ਹੈ ਅਤੇ ਬੱਚੇ ਦੀ ਪਿੱਠ ਹੀ ਸਾਹਮਣੇ ਆਉਂਦੀ ਹੈ। ”
“ ਅੱਛਾ ਇਸ ਕਰਕੇ ਇਰਾਦਾ ਬਦਲ ਲਿਆ।” ਗੁਣਵੰਤ ਨੇ ਮਨ ਵਿਚ ਹੀ ਕੁਦਰਤ ਨੂੰ ਸਜਦਾ ਕਰਦੇ ਰਵੀ ਨੂੰ ਕਿਹਾ, “ ਚਲੋ ਦੇਰ ਆਏ ਦੁੱਰਸਤ ਆਏ।”
ਰਵੀ ਨਾਲ ਫੋਨ ਤੇ ਗੱਲ ਕਰਨ ਤੋਂ ਬਾਅਦ ਗੁਣਵੰਤ ਸੋਚ ਰਹੀ ਸੀ ਕਿ ਪੰਜਾਬ ਵਿਚ ਤਾਂ ਕੁੜੀਆਂ ਬਾਰੇ ਗੱਲ ਕਰੀਏ ਤਾਂ ਸੋ ਸੋ ਕਾਰਨ ਦੱਸਦੇ ਨੇ, ਦਾਜ਼ ਦੀ ਪਰੋਬਲਮ, ਸਹੁਰਿਆਂ ਦਾ ਮਾੜਾ ਵਿਵਹਾਰ, ਪਰ ਬਾਹਰ ਤਾਂ ਅਜਿਹੀਆਂ ਕੋਈ ਮੁਸ਼ਕਲਾਂ ਨਹੀ ਹਨ, ਫਿਰ ਵੀ ਕੁੜੀਆਂ ਤੋਂ ਕਿਉਂ ਡਰਦੇ ਨੇ। ਕੁੜੀਆਂ ਹੀ ਤਾਂ ਹਨ ਜੋ ਇਕ ਚੰਗਾ ਪਰੀਵਾਰ ਪੈਦਾ ਕਰ ਸਕਦੀਆਂ ਨੇ, ਸਮਾਜ ਸੁਧਾਰ ਸਕਦੀਆਂ ਨੇ ਕੌਮਾਂ ਦੀ ਤਕਦੀਰ ਬਦਲ ਸਕਦੀਆਂ ਹਨ, ਪਰ ਬਸ਼ਰਤ ਹੈ ਕਿ ਉਹ ਪਹਿਲਾਂ ਆਪ ਚੰਗੀਆਂ ਮਾਵਾਂ ਹੋਣ।ਗੁਣਵੰਤ ਨੂੰ ਮਹਾਨ ਸਿਕੰਦਰ ਦੀ ਕਹੀ ਹੋਈ ਗੱਲ ਵੀ ਯਾਦ ਆਈ ਜੋ ਉਸ ਨੇ ਉਸ ਵੇਲੇ ਦੇ ਸਮਾਜ ਨੂੰ ਕਹੀ ਸੀ ਕਿ “ ਵਧੀਆ ਮਾਵਾਂ ਹੀ ਵਧੀਆ ਕੌਮਾਂ ਨੂੰ ਜਨਮ ਦੇ ਸਕਦੀਆਂ ਹਨ।” ਪਰ ਸਾਡਾ ਸਮਾਜ ਤਾਂ ਪਤਾ ਨਹੀ ਕਿਧਰ ਨੂੰ ਤੁਰ ਪਿਆ।
ਅਜਿਹੀਆਂ ਗੱਲਾਂ ਵਿਚੋਂ ਅਜੇ ਵੀ ਬਾਹਰ ਨਾ ਨਿਕਲਦੀ ਜੇ ਦਰਵਾਜ਼ੇ ਦੀ ਘੰਟੀ ਨਾ ਵਜਦੀ।ਪਹਿਲਾਂ ਤਾਂ ਉਸ ਨੇ ਸੋਚਿਆ ਕਿ ਉਸ ਦਾ ਹਸਬੈਂਡ ਕਮਲ ਹੀ ਨਾ ਹੋਵੇ, ਕਿਉਂਕਿ ਉਹ ਸਵੇਰੇ ਘਰ ਦੀ ਚਾਬੀ ਲਿਜਾਣਾ ਭੁੱਲ ਗਿਆ ਸੀ। ਦਰਵਾਜ਼ੇ ਤੇ ਕਮਲ ਦੇ ਦੋਸਤ ਬਿੰਦਰ ਦੇ ਮਾਤਾ ਜੀ ਖਲੋਤੇ ਸਨ, ਜੋ ਆਪਣੇ ਪੋੱਤੇ ਹੋਣ ਦੀ ਖੁਸ਼ੀ ਵਿਚ ਲੱਡੂ ਵੰਡ ਰਿਹੇ ਸਨ।
“ ਮਾਤਾ ਜੀ, ਅੰਦਰ ਆ ਜਾਉ।” ਗੁਣਵੰਤ ਨੇ ਮਾਤਾ ਜੀ ਤੋਂ ਡੱਬਾ ਫੜ੍ਹਦੇ ਕਿਹਾ, “ ਤੁਹਾਡੀ ਸਿਹਤ ਠੀਕ ਆ।”
“ ਕੁੜੇ ਗੁਣਵੰਤ, ਆ ਜਦੋਂ ਦਾ ਪੋਤਾ ਆਇਆ।” ਮਾਤਾ ਜੀ ਨੇ ਲਿਵਇੰਗ ਰੂਮ ਦੇ ਸੋਫੇ ਤੇ ਬੈਠਦਿਆ ਕਿਹਾ, “ ਉਦੋਂ ਦੀ ਤਾਂ ਮੈ ਨੋ ਬਰ ਨੋ ਹੋ ਗਈ।”
“ ਮਾਤਾ ਜੀ, ਤੁਹਾਡੇ ਮਨ ਤੇ ਬੋਝ ਹੋਣਾ ਏ ਕਿ ਮੇਰੇ ਦੋ ਪੋਤੀਆਂ ਹਨ, ਪੋਤਾ ਹੈ ਨਹੀ, ਹੁਣ ਤੁਹਾਡਾ ਮਨ ਖੁਸ਼ ਹੋ ਗਿਆ ਤੇ ਰੋਗ ਵੀ ਦੂਰ ਹੋ ਗਿਆ।”
“ ਸੱਚੀ ਗੁਣਵੰਤ, ਖੋਰੇ ਆ ਹੀ ਗੱਲ ਸੀ।”
“ ਦੇਖਿਆ ਮਾਤਾ ਜੀ, ਤੁਸੀ ਆਪ ਹੀ ਆਪਣੇ-ਆਪ ਨੂੰ ਬਿਮਾਰ ਕੀਤਾ ਹੋਇਆ ਸੀ।”
“ ਪੁੱਤ, ਹੁਣ ਮੈਨੂੰ ਕੁੜੀਆਂ ਨੂੰ ਮੁੰਡਿਆਂ ਦੇ ਬਰਾਬਰ ਸਮਝਨ ਬਾਰੇ ਨਾ ਦੱਸਣ ਲਗ ਪਈ, ਕਿਉਂਕਿ ਅੱਗੇ ਵੀ ਤੂੰ ਇਹੀ ਦੱਸਦੀ ਰਹਿੰਦੀ ਆ।”
“ ਜਿੰਨਾ ਚਿਰ ਤੁਹਾਡੀ ਸੋਚ ਬਦਲਦੀ ਨਹੀ, “ ਗੁਣਵੰਤ ਨੇ ਹੱਸਦਿਆਂ ਕਿਹਾ, “ਮੈ ਉਨਾ ਚਿਰ ਤੁਹਾਡੇ ਨਾਲ ਅਜਿਹੀਆਂ ਗੱਲਾਂ ਕਰਨੋ ਨਹੀ ਹੱਟਣਾ।”
“ ਸੋਚ ਇਸ ਜਨਮ ਵਿਚ ਤਾ ਕੀ ਬਦਲਨੀ ਅਗਾਂਹ ਭਾਂਵੇ ਬਦਲ ਜਾਊਗੀ।”
“ ਹੁਣ ਤੁਸੀ ਮੇਰੇ ਘਰ ਆਏ ਹੋ।” ਗੁਣਵੰਤ ਨੇ ਗੱਲ ਮੁਕਾਉਂਦੇ ਹੋਏ ਮੁਸਕ੍ਰਾ ਕੇ ਕਿਹਾ, “ ਇਸ ਲਈ ਮੈ ਤੁਹਾਡੇ ਨਾਲ ਬਂਿਹਸ ਵਿਚ ਨਹੀ ਪੈਣਾ, ਪਰ ਇਕ ਦਿਨ…।”
“ ਉਸ ਤਰਾਂ ਤਾਂ ਕਈ ਗੱਲਾਂ ਤੇਰੀਆ ਠੀਕ ਵੀ ਹੁੰਦੀਆਂ ਨੇ। ਜਿਸ ਤਰਾਂ ਤੂੰ ਕਹਿੰਦੀ ਰਹਿੰਦੀ ਆ ਕਿ ਕੁੜੀਆਂ ਮੁੰਡਿਆਂ ਨਾਲੋ ਜ਼ਿਆਦਾ ਪੜ੍ਹਦੀਆਂ ਵਾ।”
“ ਚਲੋ, ਕੁੱਝ ਗੱਲਾਂ ਨੂੰ ਤਾਂ ਠੀਕ ਮੰਨਦੇ ਹੋ।” ਗੁਣਵੰਤ ਨੇ ਜੂਸ ਦਾ ਗਿਲਾਸ ਮਾਤਾ ਜੀ ਨੂੰ ਫੜਾਂਉਂਦੇ ਕਿਹਾ,” ਹੌਲੀ ਹੌਲੀ ਬਾਕੀ ਵੀ ਮੰਨ ਜਾਉਂਗੇ।”
ਮਾਤਾ ਜੀ ਨੇ ਇਸ ਗੱਲ ਦਾ ਕੋਈ ਜ਼ਵਾਬ ਨਹੀ ਦਿੱਤਾ। ਹੋਰ ਗੱਲ ਤੋਰਦਿਆਂ ਕਿਹਾ, “ ਆ ਬਾਹਰਲੇ ਮੁਲਕ ਵਿਚ ਤਾਂ ਕੁੜੀਆਂ ਤੋਂ ਹੋਰ ਵੀ ਜ਼ਿਆਦਾ ਡਰ ਲੱਗਦਾ ਆ।”
“ ਉਹ ਕਿਉਂ?” ਗੁਣਵੰਤ ਨੇ ਹੈਰਾਨ ਹੁੰਦਿਆ ਕਿਹਾ, “ ਇੱਥੇ ਤਾਂ ਕੁੜੀਆਂ ਬਾਹਰ ਵੀ ਕੰਮ ਕਰਦੀਆਂ ਤੇ ਘਰ ਵੀ।”
“ ਤੂੰ ਤਾਂ ਪੰਜਾਬ ਦੀਆਂ ਜੰਮੀਆਂ ਦੀ ਗੱਲ ਕਰਦੀ ਏ।” ਮਾਤਾ ਜੀ ਨੇ ਜੂਸ ਦਾ ਘੁੱਟ ਭਰਦਿਆਂ ਕਿਹਾ, “ ਮੈ ਤਾਂ ਇਧਰ ਦੀਆਂ ਦੀ ਗੱਲ ਕਰਦੀ ਪਈ ਵਾ।”
“ ਉਹਨਾ ਕੀ ਕਰ ਦਿੱਤਾ?”
“ ਮਿਹਰ ਦੇ ਵਿਆਹ ਦੀ ਪਾਰਟੀ ਤੇ ਕਿੰਨੀਆ ਕੁੜੀਆ ਸ਼ਰਾਬ ਪੀਂਦੀਆਂ ਵੇਖੀਆਂ।”
“ ਮਾਤਾ ਜੀ ਉਹ ਤਾਂ ਸੰਸਕਾਰਾਂ ਦੀ ਗੱਲ ਹੈ। ਜਿੰਨਾਂ ਕੁੜੀਆਂ ਨੂੰ ਘਰੋਂ ਚੰਗੇ ਸੰਸਕਾਰ ਮਿਲ ਜਾਂਦੇ ਨੇ ਉਹ ਇਧਰ ਦੀਆਂ ਹੋਣ ਜਾਂ ਉਧਰ ਦੀਆਂ, ਉਹ ਗਲਤ ਆਦਤਾਂ ਤੋਂ ਬਚੀਆਂ ਰਹਿੰਦੀਆ ਹਨ।”
“ ਹਾਂ ਆ ਵੀ ਠੀਕ ਆ, ਹੁਣ ਮੈ ਸਮਝ ਗਈ ਤੇਰੀ ਗੱਲ ਜੈਸੀ ਕੋਕੋ ਤੈਸੇ ਕੋਕੋ ਦੇ ਬੱਚੇ॥ ਨਿਆਣੇ ਦੀ ਪਹਿਲੀ ਅਧਿਆਪਕ ਮਾਂ ਹੀ ਹੁੰਦੀ ਆ, ਪਰ ਜੇ ਮਾਂ ਹੀ …।” ਮਾਤਾ ਜੀ ਨੇ ਸਾਹਮਣੇ ਖਿੜਕੀ ਵੱਲ ਬਾਹਰ ਦੇਖਦਿਆਂ ਕਿਹਾ, “ ਲੈ ਕੁੜੇ ਬਿੰਦਰ ਤਾਂ ਹੋਰ ਲੱਡੂ ਲੈ ਕੇ ਮੁੜ ਵੀ ਆਇਆ, ਚੰਗਾ ਹੁਣ ਮੈ ਚੱਲਦੀ ਹਾਂ।”
ਮਾਤਾ ਜੀ ਦੇ ਜਾਣ ਤੋਂ ਬਾਅਦ ਗੁਣਵੰਤ ਨੇ ਪੰਜਾਬ ਤੋਂ ਨਵਾਂ ਆਇਆ ਸੂਟ ਕੱਢ ਕੇ ਪਰੈਸ ਕੀਤਾ ਜੋ ਉਸ ਨੇ ਪ੍ਰਿਆ ਦੇ ਸਕੂਲ ਵਿਚ ਹੋਣ ਵਾਲੇ ਫੰਕਸ਼ਨ ਤੇ ਪਾਉਣਾ ਸੀ।ਫੰਕਸ਼ਨ ਵਿਚ ਭਾਂਵੇ ਇਕ ਦਿਨ ਪਿਆ ਸੀ,ਪਰ ਗੁਣਵੰਤ ਇਸ ਸਮਰੋਹ ਨੂੰ ਦੇਖਣ ਲਈ ਬਹੁਤ ਹੀ ਉਤਾਵਲੀ ਹੋਈ ਪਈ ਸੀ। ਉਸ ਨੂੰ ਇਕ ਫਿਕਰ ਵੀ ਸੀ ਕਿ ਖੜੇ ਪੈਰ ਕੰਮ ਵਾਲੇ ਛੁੱਟੀ ਦੇਣਗੇ ਕਿ ਨਹੀ। ਉਸ ਨੇ ਆਪਣੇ ਨਾਲ ਕੰਮ ਕਰਦੀ ਗੋਰੀ ਨੂੰ ਫੋਨ ਕੀਤਾ ਤਾਂ ਨੀਅਤ ਨੂੰ ਮੁਰਾਦਾ ਵਾਲੀ ਗੱਲ ਹੋਈ, ਗੋਰੀ ਗੁਣਵੰਤ ਨਾਲ ਸ਼ਿਫਟ ਬਦਲਨ ਲਈ ਮੰਨ ਗਈ।
ਅੱਜ ਸਕੂਲ ਦਾ ਜਿੰਮ-ਹਾਲ ਸਾਰੀਆਂ ਕੂਮਨਿਟੀਆਂ ਦੇ ਲੋਕਾਂ ਨਾਲ ਭਰਿਆ ਪਿਆ ਸੀ।ਰਵੀ ਦਾ ਪੂਰਾ ਪ੍ਰੀਵਾਰ ਮੂਹਰਲੀਆਂ ਕਾਤਰਾਂ ਵਿਚ ਬੈਠਾ ਸੱਜ ਰਿਹਾ ਸੀ। ਛੇਤੀ ਹੀ ਫੰਕਸ਼ਨ ਸ਼ੁਰੂ ਹੋ ਗਿਆ। ਜੋ ਵੀ ਭਾਸ਼ਨ ਕਰਦਾ ਉਹ ਪ੍ਰੀਆ ਦੇ ਨਾਮ ਦਾ ਜ਼ਰੂਰ ਜ਼ਿਕਰ ਕਰ ਰਿਹਾ ਸੀ, ਕਿਉਂਕਿ ਉਸ ਨੇ ਸੂਬੇ ਵਿਚੋਂ ਪੜ੍ਹਾਈ ਵਿਚ ਪਹਿਲਾ ਦਰਜ਼ਾ ਪ੍ਰਾਪਤ ਕੀਤਾ ਸੀ। ਉਸ ਨੇ ਪਿਛਲਾ ਰਿਕਾਰਡ ਵੀ ਮਾਤ ਪਾ ਦਿੱਤਾ ਸੀੋ। ਇਨਾਮ ਦੇਣ ਲਈ ਸਕੂਲ ਟਰਸਟੀ ਨੇ ਜਦੋਂ ਉਸ ਨੂੰ ਸਟੇਜ਼ ਤੇ ਬੁਲਾਇਆ ਤਾਂ ਖੁਸ਼ੀ ਵਿਚ ਸਾਰੇ ਪ੍ਰੀਵਾਰ ਦੀਆਂ ਅੱਖਾਂ ਨਮ ਹੋ ਗਈਆਂ। ਰਵੀ ਦੇ ਹੰਝੂ ਤਾਂ ਆਪ ਮੁਹਾਰੇ ਛੁੱਟ ਦੇ ਹੋਏ ਉਸ ਦੇ ਚਿਹਰੇ ਤੇ ਫੈਲ ਰਿਹੇ ਸਨ। ਉਸ ਨੇ ਗੁਣਵੰਤ ਵੱਲ ਵੇਖਿਆ ਤਾਂ ਖੁਸ਼ੀ ਵਿਚ ਉਸ ਦੀਆਂ ਅੱਖਾਂ ਵੀ ਤਰਲ ਸਨ। ਰਵੀ ਉਸ ਨੂੰ ਕੁੱਝ ਕਹਿਣਾ ਚਾਹੁੰਦੀ ਸੀ, ਪਰ ਧੀ ਦੀ ਹੋ ਰਹੀ ਪ੍ਰਸੰਸਾ ਵਾਲੀ ਖੁਸ਼ੀ ਨੇ ਉਸ ਨੂੰ ਦੱਬਿਆ ਪਿਆ ਸੀ। ਗੁਣਵੰਤ ਦੇ ਕੰਨ ਕੋਲ ਜਾ ਕੇ ਹੌਲੀ ਜਿਹੀ ਕਹਿਣ ਲੱਗੀ, “ ਜੇ ਮੈ ਉਦੋਂ ਅਬੋਰਸ਼ਨ ਕਰਵਾ ਲੈਂਦੀ ਤਾਂ ਆ ਏਨੀ ਲਾਈਕ ਅਤੇ ਰੌਸ਼ਨ ਦਿਮਾਗ ਵਾਲੀ ਧੀ ਨੂੰ ਗੁਵਾ ਬਹਿੰਦੀ।”
“ ਕੁਦਰਤ ਦਾ ਸ਼ੁਕਰ ਕਰ ਜਿਸ ਨੇ ਤੈਨੂੰ ਇਸ ਭੈੜੇ ਹਾਦਸੇ ਤੋਂ ਬਚਾ ਲਿਆ।” ਗੁਣਵੰਤ ਨੇ ਉਸ ਨੂੰ ਪਰਸ ਵਿਚੋਂ ਕਲੀਨਨੈਕਸ (ਟਿਸ਼ੂ ਪੇਪਰ) ਦਿੰਦੇ ਆਖਿਆ, “ ਹੁਣ ਦੇਖ ਤੇਰੀ ਬੀਜ਼ੀ ਵੀ ਕਿਵੇ ਟਹਿਕਦੀ ਹੋਈ ਲੋਕਾਂ ਨੂੰ ਦੱਸ ਰਹੀ ਹੈ ਕਿ ਪ੍ਰੀਆ ਮੇਰੀ ਪੋਤੀ ਹੈ।ਜਿਹੜੀ ਪਹਿਲਾਂ ਪ੍ਰੀਆ ਨੂੰ ਘਰ ਵਿਚ ਲਿਆਉਣਾ ਵੀ ਨਹੀ ਸੀ ਚਾਹੁੰਦੀ।”
“ ਸਕੈਨ ਕਰਾਉਣ ਸਮੇਂ ਕਿਵੇ ਪ੍ਰੀਆ ਦੀ ਪਿਠ ਅੱਗੇ ਆ ਜਾਂਦੀ ਸੀ।” ਰਵੀ ਨੇ ਠੰਡਾ ਜਿਹਾ ਹਾਉਕਾ ਭਰ ਦੇ ਕਿਹਾ, “ ਜੇ ਮੈ ਇਹ ਗੱਲ ਅੱਜ ਦੇ ਸਾਇੰਸ ਯੁੱਗ ਵਿਚ ਕਿਸੇ ਨੂੰ ਦੱਸਾਂ ਤਾਂ ਸ਼ਾਇਦ ਕੋਈ ਯਕੀਨ ਹੀ ਨਾ ਕਰੇ ਕਿਵੇ ਕੁਦਰਤ ਨੇ ਕ੍ਰਿਸ਼ਮਾ ਕਰਕੇ ਮੇਰੀ ਲਾਈਕ ਧੀ ਨੂੰ ਬਚਾ ਲਿਆ।”
“ ਪਰ ਮੈਨੂੰ ਤਾਂ ਪਤਾ ਹੈ ਇਹ ਸਭ ਸੱਚ ਹੈ।” ਗੁਣਵੰਤ ਨੇ ਉਸ ਦੇ ਮੋਢੇ ਤੇ ਹੱਥ ਰੱਖ ਕੇ ਕਿਹਾ, “ ਸਾਇੰਸ ਨੇ ਭਾਵੇ ਪੂਰਾ ਜੋਰ ਲਾਇਆ ਹੋਇਆ ਕੁਦਰਤ ਨੂੰ ਪਿਛਾੜਨ ਦਾ,ਪਰ ਕੁਦਰਤ ਨੂੰ ਜਿੱਤ ਨਹੀ ਸਕਦੀ।”
ਫਕਸ਼ਨ ਸਮਾਪਤ ਹੋ ਗਿਆ ਸੀ। ਗੁਣਵੰਤ ਅਤੇ ਰਵੀ ਅਜੇ ਵੀ ਗੱਲਾਂ ਵਿਚ ਰੁੱਝੀਆਂ ਹੋਈਆਂ ਸਨ। ਰਵੀ ਗੁਣਵੰਤ ਨੂੰ ਕਹਿ ਰਹੀ ਸੀ, “ ਕਈ ਵਾਰੀ ਤਾਂ ਮੈਨੂੰ ਲੱਗਦਾ ਹੈ ਕਿ ਪ੍ਰੀਆ ਨੂੰ ਬਚਾਉਣ ਵਿਚ ਤੇਰਾ ਵੀ ਹੱਥ ਹੈ, ਤੂੰ ਬਿਲਕੁਲ ਨਹੀ ਸੀ ਚਾਹੁੰਦੀ ਕਿ ਮੈ…।”
“ ਜਦੋਂ ਆਪਾਂ ਕਿਸੇ ਨੂੰ ਦਿਲੋਂ ਪਿਆਰ ਕਰਦੇ ਹਾਂ,ਉਦੋਂ ਆਪਾਂ ਧੁਰ ਅੰਦਰੋਂ ਉਹਦੀ ਖੈਰ ਮੰਗਦੇ ਹਾਂ।” ਗੁਣਵੰਤ ਨੇ ਕਿਹਾ, “ ਮੈ ਨਹੀ ਸੀ ਚਾਹੁੰਦੀ ਤੂੰ ਕੋਈ ਉਹੋ ਜਿਹਾ ਸਟੈਪ ਚੁੱਕੇ ਜਿਸ ਨੂੰ ਸੂਝਵਾਨ ਲੋਕ ਘਟੀਆ ਕਹਿੰਦੇ ਨੇ।”
“ ਤੇਰੀ ਪੋਜ਼ਟਿਵ ਅਨਾਰਜ਼ੀ ਨੇ ਹੀ ਬਚਾ ਲਿਆ।”
“ ਪੋਜ਼ਟਿਵ ਅਨਾਰਜ਼ੀ ਕਹਿ ਲਾ ਜਾਂ ਅਰਦਾਸ ਇਕ ਹੀ ਗੱਲ ਹੈ।
“ ਚਲੋ ਉੱਠੋ ਰਵੀ, ਗੁਰੂ ਘਰ ਨੂੰ ਚੱਲੀਏ।” ਥੌੜ੍ਹਾ ਜਿਹਾ ਪਰੇ ਬੈਠੀ ਪ੍ਰੀਆ ਦੀ ਦਾਦੀ ਨੇ ਕਿਹਾ, “ ਜਾ ਕੇ ਸਤਿਗੁਰਾਂ ਦਾ ਸ਼ੁਕਰ ਕਰੀਏ ਜਿਸਦੀ ਬਖਸ਼ਸ਼ ਨਾਲ ਏਡੀ ਲਾਈਕ ਧੀ ਸਾਡੇ ਘਰ ਜੰਮੀ।”
“ ਤੇਰੀ ਸੱਸ ਗੁਰੂ ਦਾ ਸ਼ੁਕਰ ਕਰਨ ਜਾ ਰਹੀ ਜਾਂ ਆਪਣੀ ਭੁੱਲ ਬਖਸ਼ਾਉਣ ਜਾ ਰਹੀ ਏ।” ਗੁਣਵੰਤ ਨੇ ਹੌਲੀ ਅਜਿਹੀ ਰਵੀ ਦੇ ਕੰਨ ਵਿਚ ਕਿਹਾ, “ ਲੱਗਦਾ ਹੈ ਪ੍ਰੀਆ ਦੀ ਅਕਲ ਨੇ ਆਪਣੀ ਦਾਦੀ ਨੂੰ ਵੀ ਰੌਸ਼ਨੀ ਦੇ ਦਿਤੀ ।”
ਰਵੀ ਉਸ ਦੀ ਗੱਲ ਸੁਣ ਕੇ ਮੁਸਕ੍ਰਾਉਂਦੀ ਹੋਈ ਆਪਣੀ ਕੁਰਸੀ ਤੋਂ ਉੱਠਦੀ ਗੁਣਵੰਤ ਨੂੰ ਕਹਿਣ ਲੱਗੀ , “ ਤੂੰ ਵੀ ਸਾਡੇ ਨਾਲ ਚੱਲ।”
“ ਹਾਂ ਹਾਂ ਗੁਣਵੰਤ ਪੁੱਤ, ਤੂੰ ਵੀ ਚੱਲ, “ ਕੋਲ ਆਉਂਦੀ ਬੀਜ਼ੀ ਨੇ ਕਿਹਾ, “ ਤੂੰ ਹਮੇਸ਼ਾ ਹੀ ਰਵੀ ਨੂੰ ਚੰਗੀ ਸਲਾਹ ਦੇਂਦੀ ਆ ਸਾਡੀ ਅਕਲ ਤੇ ਹੀ ਪਰਦਾ ਪੈ ਜਾਂਦਾ ਏ, ਜੋ ਕਈ ਵਾਰੀ ਤੇਰੀ ਸਲਾਹ ਨੂੰ ਅਣਗੋਲਿਆ ਕਰ ਦੇਂਦੇ ਹਾਂ।”
ਗੱਲ ਸੁਣ, ਹੈਰਾਨ ਹੁੰਦੀ ਗੁਣਵੰਤ ਨੇ ਰਵੀ ਵੱਲ ਦੇਖਿਆ ਤਾਂ ਉਹ ਆਪਣੇ ਬੁਲਾਂ ਵਿਚ ਹੀ ਮੁਸਕ੍ਰਾ ਰਹੀ ਸੀ।
ਇਹ ਸੱਬਬ ਸੀ ਜਾਂ ਕੋਈ ਰੱਬ ਦੀ ਰਜ਼ਾ ਕਿਉਂਕਿ ਉਹ ਜਿਉਂ ਹੀ ਗੁਰੂ ਦੇ ਦਰਬਾਰ ਅੰਦਰ ਦਾਖਲ ਹੋਏ ਕਥਾਕਾਰ ਸਾਹਮਣੇ ਹੀ ਸਟੇਜ਼ ਤੇ ਬੈਠਾ ਕਥਾ ਕਰਦਾ ਹੋਇਆ ਗੁਰੂ ਗ੍ਰੰਥ ਸਾਹਿਬ ਵਿਚ ਦਰਜ਼ ਲਾਈਨਾ ਬੋਲ ਰਿਹਾ ਸੀ, 
ਭੰਡਿ ਜੰਮੀਐ ਭੰਡਿ ਨਿੰਮੀਐ
ਭੰਡਿ ਮੰਗਣੁ ਵੀਆਹੁ
ਭੰਡਹੁ ਹੋਵੈ ਦੋਸਤੀ ਭੰਡਹੁ ਚਲੇ ਰਾਹੁ
ਉਸ ਨੇ ਵਿਸਥਾਰ ਸਹਿਤ ਇਹਨਾ ਤੁਕਾ ਦੇ ਅਰਥ ਸੰਗਤ ਨੂੰ ਸਮਝਾਏ, ਨਾਲ ਹੀ ਉਚਕੋਟੀ ਦੀਆਂ ਵਿਦਵਾਨ ਇਸਤਰੀਆਂ ਅਤੇ ਇਤਹਾਸਕ ਔਰਤਾਂ ਦਾ ਜ਼ਿਕਰ ਕੀਤਾ ਜਿਹਨਾਂ ਨੇ ਦੇਸ਼ ਦੀਆਂ ਉਨਤੀਆ ਅਤੇ ਕੌੰਮਾਂ ਦੀਆਂ ਤਰੱਕੀਆਂ ਵਿਚ ਆਪਣਾ ਮੱਹਤਵ ਪੂਰਨ ਯੋਗਦਾਨ ਪਾ ਕੇ ਕੌਮ ਅਤੇ ਦੇਸ਼ ਨੂੰ ਬਲੁੰਦੀਆਂ ਤੇ ਪਹੁੰਚਾਇਆ।ਕਥਾ ਸੁੱਣਦੀ ਗੁਣਵੰਤ ਨੇ ਰਵੀ ਤੇ ਉਸ ਦੀ ਸੱਸ ਵੱਲ ਦੇਖਿਆ।ਦੋਨਾਂ ਦੀਆਂ ਬੰਦ ਅੱਖਾਂ ਵਿਚੋਂ ਹੁੰਝੂ ਲਾਈਨ ਬੰਨ ਤੁਰ ਰਹੇ ਸਨ, ਇਹ ਨਹੀ ਪਤਾ ਕਿ ਉਸ ਪਛਤਾਵੇ ਵਿਚ ਸਨ ਜੋ ਉਹ ਕਰਨ ਜਾ ਰਹੀਆਂ ਸਨ ਜਾਂ ਪਰਮਾਤਮਾ ਦੇ ਧੰਨਵਾਦ ਵਿਚ, ਜਿਸ ਨੇ ਉਹਨਾਂ ਨੂੰ ਇਕ ਕਲੰਕ ਤੋਂ ਬਚਾ ਲਿਆ ਸੀ, ਕਿਉਂਕਿ ਇਹ ਹੰਝੂ ਖੁਸ਼ੀ ਦੇ ਹੰਝੂਆਂ ਨਾਲੋ ਵੱਖਰੇ ਸਨ, ਇਹਨਾ ਦਾ ਰੰਗ ਹੋਰ ਵੀ ਸ਼ੁੱਧ ਅਤੇ ਪਵਿੱਤਰ ਲਗ ਰਿਹਾ ਸੀ।

______________________________________________
jUun 84 dy KUnI GlUGwry dI 28vI vrHy gMF qy 6 jUn nUM BwrqI kOslyNt PrYkPort A`gy hovygw roh muzwhrw
biTMfw, 31 meI (ikrpwl isMG): is`K PYfrySn jrmnI dy jnrl sk`qr BweI gurcrn isMG gurwieAw ny eImyl rwhIN Byjy pRYs ibAwn iv`c jwxkwrI id`qI hY ik ihMdosqwn dI hkUmq v`loN SRI drbwr swihb qy hmlw krky vrqwey KUunI GlUGwry dI 28 vI vrHy gMF 'qy jrmn dIAW pMQk jQybMdIAW qy gurduAwrw pRbMDk kmytIAW ny sMgqW dy sihXog nwl 6 jUn idn bu`Dvwr nUM BwrqI kOslyt PrYNkPort A`gy ros mujwhrw kIqw jwvygw[ aunHW smu`cy is`KW nUM ApIl kIqI ik ies ros iv`c v`D qoN v`D Smwl hoky ihMdosqwn dI hkUmq nUM ieh drsweIey ik ijs is`K kOm nUM ihMdosqwn iv`c qusI bygwnI dw Aihsws krwky ihridAW 'qy nw imtx vwly zKm aukry sn auh A`j vI ausy qrHW hry hn[ SRI drbwr swihb nUM golIAW nwl ClxI ClxI, SRI Akwl qKq swihb nUM Fih FyrI, swihb SRI gurU gRMQ swihb jI dy 2500 qoN v`D srUpW nUM Agn ByNt qy hzwrW isMGW isMGxIAW ie`QoN q`k ik du``D cuMGdy b``icAW nUM ihMdosqwnI POjW ny ShId krky dunIAW dy hr zulm nUM ip`Cy C`f id`qw sI[ ihMdosqwn dI hkUmq dy zulmW dI khwxI A`j vI Kqm nhI hoeI jwgdI zmIr qy is`K kOm dy h`kW, ih`qW leI sMGrS krn vwly is`KW leI PWsIAW, jylH dIAW kwl koTVIAW qy puils dIAW golIAW nwl is`KW dIAW ShwdqW dw dOr jwrI hY[ mrI hoeI zmIr vwly lIfrW qy AwgUAW ny Awpxy svwrQW qy kursI dI Kwqr kOm dy jjbwqW qy BwvnwvW nUM duSmxW A`gy byS`k vyc id`qw hY, qy ieh lIfr is`K kOm nwl hoey KUnI GlUGwry nUM Bu`l gey hn qy kOm nUM Bulwaux leI duSmx iDrW nwl iekimk ho gey hn[ pr SRI drbwr swihb qy Awpxy ieSt swihb SRI gurU gRMQ swihb jI nwl ipAwr krn vwly is`K ies nUM kdy vI Bulxgy nhI iesy krky ieh drswaux leI ik jo 28 swl pihlW zKm id`qy sn, auh A`j vI ausy qrHW hry hn qy ihMdosqwn dI hkUmq dy zulmW dy iKlwP Awpxy roh dw pRgtwvw krn leI jrmn dy Sihr PrYkPort dy hwptbwnAwP dy (myn rlyvy StySn) swhmxy 13 vjy qoN 14 vjy q`k iek`qr ho ky BwrqI kOslyt v`l cwly pwey jwxgy[ s: gurwieAw ny ApIl kIqI ik SRI drbwr swihb qy swihb SRI gurU gRMQ swihb jI nwl ipAwr krn vwly hr is`K dw Awpxw Prz bxdw hY AwpxI ijMdgI dy rJyivAW iv`co tweIm k`Fky Awpxy roh dw pRgtwvw ihMdosqwn dy hwkmW q`k jrUr drj krweIey[ jrmn iv`c is`K kOm nwl hoey zulmW qy auhnW mhwn ShIdW dIAW ShwdqW dw vwsqw pwky Awp qy Awpxy pirvwrW nUM p`ky krwaux vwly vIrW nUM inmrqW swihq bynqI hY ik auhnW nUM ies idn jrUr v`D qoN v`D Swml hoxw cwhIdw hY [nhIN qW auhnW svwrQI lIfrW ijnHW ny auhnW ShIdW dy piv`qr KUn nUM kursIAW dI Kwqr vyc id`qw qy AsIN Awpxy pwsport lYx Kwqr auhnW dy piv`qr lhU nUM vrqky qy iPr auhnW nUM Bulwky AikRqGx hox dw klMk Awpxy m`Qy aupr nw lvweIey qy auhnW ShIdW nUM Xwd krn leI 6 jUn dy roh muzwhry iv`c iksy vI DVHybMdI eIrKw qoN aup`r au`T ky v`D qoN v`D Swml hoeIe[


ਬਾਬੂ ਰਜਬ ਅਲੀ - ਇੱਕ ਸਿਰਮੌਰ ਕਵੀਸ਼ਰ
ਪੰਜਾਬ ਨੂੰ ਪੰਜਾਂ ਦਰਿਆਵਾਂ ਦੀ ਧਰਤੀ ਹੋਣ ਦਾ ਮਾਣ ਪ੍ਰਾਪਤ ਹੈ। ਇਸ ਧਰਤੀ 'ਤੇ ਬਹੁਤ ਮਹਾਨ ਵਿਅਕਤੀ, ਪ੍ਰਸਿੱਧ ਲੇਖਕ, ਸਾਇੰਸਦਾਨ, ਕਵੀ ਅਤੇ ਸ਼ਾਇਰ ਪੈਦਾ ਹੋਏ ਹਨ। ਬਾਬੂ ਰਜਬ ਅਲੀ ਦਾ ਨਾਂ ਕਵੀਸ਼ਰੀ ਕਲਾ ਵਿੱਚ ਪੰਜਾਬ ਦੇ ਲੋਕਾਂ ਨੂੰ ਉਹ ਕਲਾ ਦਿੱਤੀ ਜਿਹੜੀ ਆਧੁਨਿਕ ਸਮੇਂ ਖ਼ਤਮ ਹੁੰਦੀ ਜਾ ਰਹੀ ਹੈ।
 ਬਾਬੂ ਰਜਬ ਅਲੀ ਨੂੰ ਆਪਣੇ ਸਮੇਂ ਦਾ ਸਿਰਮੌਰ ਸ਼ਾਇਰ, ਕਵੀਸ਼ਰ ਅਤੇ ਕਲਮ ਦੇ ਧਨੀ ਹੋਣ ਦਾ ਮਾਣ ਪ੍ਰਾਪਤ ਹੈ। ਉਸ ਦਾ ਜਨਮ 10 ਅਗਸਤ 1894 ਈ. ਨੂੰ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਪਿੰਡ ਸਾਹੋ ਕੇ ਵਿੱਚ ਪਿਤਾ ਧਮਾਲੀ ਖਾਂ ਅਤੇ ਮਾਤਾ ਜਿਉਣੀ ਦੀ ਕੁੱਖੋਂ ਹੋਇਆ। ਬਾਬੂ ਜੀ ਤੋਂ ਪਹਿਲਾਂ ਧਮਾਲੀ ਖ਼ਾਂ ਦੇ ਘਰ ਕ੍ਰਮਵਾਰ ਚਾਰ ਲੜਕੀਆਂ ਭਾਗੀ, ਸਿਯਾਦੀ, ਲਾਲੀ ਅਤੇ ਰਯਾਦੀ ਨੇ ਜਨਮ ਲਿਆ। ਚਾਰ ਭੈਣਾਂ ਇਕਲੌਤੇ ਵੀਰ ਅਤੇ ਆਪਣੇ ਪਿਉ ਦੇ ਇਕਲੌਤੇ ਪੁੱਤਰ ਹੋਣ ਕਰਕੇ ਧਮਾਲੀ ਖਾਂ ਨੇ ਆਪਣੇ ਪੁੱਤਰ ਦਾ ਨਾਂ, ਰਜਬ ਅਲੀ ਖਾਂ ਰੱਖਿਆ।
ਮਾਪਿਆਂ ਨੇ ਆਪਣੇ ਲਾਡਲੇ ਪੁੱਤਰ ਨੂੰ ਬੜੇ ਚਾਵਾਂ ਅਤੇ ਲਾਡਾਂ ਨਾਲ ਪਾਲ਼ਿਆ। ਭੈਣਾਂ ਨੇ ਵੀ ਆਪਣੇ ਇਕਲੌਤੇ ਭਰਾ ਨੂੰ ਰੱਜ ਕੇ ਪਿਆਰ ਦਿੱਤਾ। ਆਪਣੇ ਬਚਪਨ ਦੇ ਪੰਜ ਸਾਲ ਉਸਨੇ ਸਾਹੋ ਕੇ ਪਿੰਡ ਦੀਆਂ ਗਲ਼ੀਆਂ ਵਿੱਚ ਖੇਡਦਿਆਂ ਅਤੇ ਲਾਡ-ਲੋਰੀਆਂ ਵਿੱਚ ਗੁਜ਼ਾਰੇ। ਛੇਵੇਂ ਸਾਲ ਵਿੱਚ ਧਮਾਲੀ ਖਾਂ ਨੇ ਆਪਣੇ ਪੁੱਤਰ ਨੂੰ ਪੜ੍ਹਾਉਣ ਦਾ ਫੈਸਲਾ ਕਰ ਲਿਆ। ਪਿੰਡ ਸਾਹੋ ਕੇ ਤੋਂ ਡੇਢ-ਕੁ ਮੀਲ ਦੀ ਵਿੱਥ 'ਤੇ ਬੰਬੀਹਾ ਪਿੰਡ ਵਿੱਚ ਬਾਬੂ ਜੀ ਨੂੰ ਪੜ੍ਹਨ ਲਾ ਦਿੱਤਾ ਗਿਆ। ਜਿਸਦਾ ਵਰਣਨ ਉਸ ਨੇ ਆਪਣੀ ਸਵੈ-ਜੀਵਨੀ ਰੂਪੀ ਕਵਿਤਾ 'ਆਵੇ ਵਤਨ ਪਿਆਰਾ ਚੇਤੇ, ਜਦ ਖਿੱਚ ਪਾਉਣ ਮੁਹੱਬਤਾਂ ਜੀ' ਵਿੱਚ ਇਸ ਤਰ੍ਹਾਂ ਕੀਤਾ ਹੈ :
 ਸੋਹਣੀ ਸਾਹੋ ਪਿੰਡ ਦੀਏ ਬੀਹੇ,
ਬਚਪਨ ਦੇ ਵਿੱਚ ਪੜ੍ਹੇ ਬੰਬੀਹੇ।
ਚੂਰੀ ਖੁਆ ਮਾਂ ਪਾਤੇ ਰਸਤੇ,
ਚੱਕ ਲੈ ਕਲਮ ਦਵਾਤਾਂ ਬਸਤੇ।
ਸ਼ੇਰ, ਨਿਰੰਜਣ, ਮਹਿੰਗੇ ਨੇ, ਭੁੱਲਦੀਆਂ ਨਾ ਭਰਜਾਈਆਂ,
ਘੁੰਮਰਾਂ ਪਾਈਆਂ ਲਹਿੰਗੇ ਨੇ।
ਪੜ੍ਹਾਈ ਵਿੱਚ ਹੁਸ਼ਿਆਰ ਹੋਣ ਕਰਕੇ ਪੰਜਵੀਂ ਕਲਾਸ ਵਜ਼ੀਫ਼ੇ ਵਿੱਚ ਪਾਸ ਕਰਕੇ ਅਵੱਲ ਰਿਹਾ ਤੇ ਛੇਵੀਂ ਕਲਾਸ ਵਿੱਚ ਦਾਖ਼ਲ ਹੋ ਗਿਆ। ਇਸੇ ਦੌਰਾਨ ਬਾਬੂ ਰਜਬ ਅਲੀ ਖ਼ਾਂ ਕਾਫ਼ੀ ਸਮਾਂ ਬਿਮਾਰ ਰਿਹਾ ਉਨ੍ਹਾਂ ਤੋਂ ਬਾਅਦ ਉਨ੍ਹਾਂ ਦੀ ਮਾਤਾ ਜਿਉਣੀ ਬਿਮਾਰ ਪੈ ਕੇ ਚੱਲ ਵਸੀ। ਬਾਬੂ ਜੀ ਦੀ ਪਰਵਰਿਸ਼ ਉਨ੍ਹਾਂ ਦੀ ਵੱਡੀ ਭੈਣ ਭਾਗੀ ਨੇ ਕੀਤੀ ਅਤੇ ਉਨ੍ਹਾਂ ਨੂੰ ਮਾਂ ਵਾਲਾ ਮੋਹ ਅਤੇ ਭੈਣ ਵਾਲਾ ਪਿਆਰ ਦਿੱਤਾ।
ਰਜਬ ਅਲੀ ਦਾ ਫ਼ਿਰੋਜ਼ਪੁਰ ਵਜ਼ੀਫ਼ਾ ਨਾ ਲੱਗਣ 'ਤੇ ਉਹ ਉੱਥੋਂ ਸਰਟੀਫਿਕੇਟ ਲੈ ਕੇ ਬਰਜਿੰਦਰਾ ਹਾਈ ਸਕੂਲ ਫ਼ਰੀਦਕੋਟ ਦਾਖ਼ਲ ਹੋ ਗਿਆ ਅਤੇ ੧੯੧੨ ਈ ਵਿੱਚ ਦੂਜੇ ਦਰਜੇ ਵਿੱਚ ਦਸਵੀਂ ਪਾਸ ਕੀਤੀ। ਬਾਬੂ ਰਜਬ ਅਲੀ ਨੇ ਪੰਜਾਬੀ ਬੋਲੀ ਦੇ ਪਿਆਰ ਪ੍ਰਤੀ ਆਪਣੀ ਦਿਲੀ ਪ੍ਰੀਤ ਅਤੇ ਆਪਣੇ ਹਮਜਮਾਤੀ ਯਾਰਾਂ-ਬੇਲੀਆਂ ਦਾ ਵਰਣਨ ਇਸ ਤਰ੍ਹਾਂ ਕੀਤਾ ਹੈ :
ਸੋਂਹਦੇ ਮਰਦ ਮੁਕਾਮੀ, ਕੀ ਗੱਲ ਸਮਝਣ ਲੋਕਲ ਜੀ।
ਮੇਰੇ ਨਾਲ ਮੋਗੇ ਪੜ੍ਹਿਆ, ਸੂਦ ਸਲੀਣਿਊ ਗੋਕਲ ਜੀ।
ਬਾਬੂ ਰੱਣਿਓਂ ਇੰਦਰ ਤੇ ਸੰਤੋਖ ਡਰੋਲੀ ਦਾ।
ਕਰਦੇ ਨਾ ਹਮਦਰਦੋ ਦਰਦ ਪੰਜਾਬੀ ਬੋਲੀ ਦਾ।
ਜਿਸ ਤਰ੍ਹਾਂ ਪਿਤਾ ਧਮਾਲੀ ਖ਼ਾਂ ਦੀ ਗਾਉਣ ਅਤੇ ਖੇਡਾਂ ਵਿੱਚ ਰੁਚੀ ਸੀ, ਉਸੇ ਤਰ੍ਹਾਂ ਹੀ ਰਜਬ ਅਲੀ ਵਿੱਚ ਆਪਣੇ ਪਿਤਾ ਵਾਲੇ ਗੁਣ ਹੋਣੇ ਸੁਭਾਵਿਕ ਹੀ ਸਨ। ਦੌੜ, ਲੰਮੀ ਛਾਲ, ਫੁਟਬਾਲ ਅਤੇ ਕ੍ਰਿਕੇਟ ਦਾ ਉਹ ਆਪਣੇ ਜ਼ਮਾਨੇ ਦਾ ਮੰਨੇ-ਪ੍ਰਮੰਨੇ ਖਿਡਾਰੀ ਅਤੇ ਫ਼ਰੀਦਕੋਟ ਦੀ ਕ੍ਰਿਕਟ ਟੀਮ ਦੇ ਕਪਤਾਨ ਵੀ ਸੀ। ਉਹ ਕਦੇ-ਕਦੇ ਮੈਚ ਖੇਡਣ ਲਈ ਆਪਣੇ ਸਾਥੀਆਂ ਨਾਲ ਲਈ ਜਲੰਧਰ ਜਾਂ ਪਟਿਆਲੇ ਵੀ ਜਾਂਦਾ ਸੀ। ਇਸ ਗੱਲ ਦਾ ਸੰਕੇਤ ਉਸ ਦੀ ਕਵਿਤਾ ਵਿੱਚ ਮਿਲਦਾ ਹੈ :
 ਵੇਖੇ ਕਿਲੇ ਰਿਆਸਤ ਦੇ, ਰਾਜ ਦੇ ਮੰਦਰ ਵੜੇ ਨਾ ਅੰਦਰ।
 ਕਪਤਾਨ ਟੀਮ ਦਾ ਸਾਂ, ਖੇਡਣ ਗਏ ਕ੍ਰਿਕਟ ਜਲੰਧਰ।
ਦਸਵੀਂ ਪਾਸ ਕਰਕੇ ਉਸਨੇ ਗੁਜਰਾਤ ਦੇ ਰਸੂਲ ਸ਼ਹਿਰ ਤੋਂ ਉਵਰਸੀਅਰ ਦੀ ਟਰੇਨਿੰਗ ਲਈ। ਉੱਥੇ ਵੀ ਉਹ ਫੁਟਬਾਲ ਦਾ ਵਧੀਆ ਖਿਡਾਰੀ ਸੀ। ਉਸਨੇ ਬਹੁਤ ਸਾਰੇ ਮੈਚ ਜਿੱਤ ਕੇ ਕਾਲਜ ਦਾ ਨਾਮ ਰੋਸ਼ਨ ਕੀਤਾ। ਉਵਰਸੀਅਰ ਦੇ ਇਮਤਿਹਾਨ ਵਿੱਚੋਂ ਪੰਜਵੇਂ ਨੰਬਰ ਤੇ ਆ ਕੇ ਉਹ ਇਸੇ ਸਾਲ ਹੀ ਮੁਲਤਾਨ ਨਿਯੁਕਤ ਹੋ ਗਿਆ। ਪਰ ਉਸਦੀ ਬਤੌਰ ਉਵਰਸੀਅਰ ਨਿਯੁਕਤੀ ਬੰਗਲਾ ਗੋਹਾਟੀ ਤਹਿਸੀਲ ਮਰਦਾਨ, ਜ਼ਿਲ੍ਹਾ-ਪੇਸ਼ਾਵਰ ਤੋਂ ਹੋਈ। ਉਸ ਸਮੇਂ ਵਿੱਚ ਉਸ ਨੂੰ ਤਨਖ਼ਾਹ ਤੋਂ ਇਲਾਵਾ ੨੫ ਰੁਪਏ ਵੱਖਰਾ ਭੱਤਾ ਮਿਲਦਾ ਸੀ। ਪਿਸ਼ਾਵਰ ਵਰਗਾ ਖੁਸ਼ਹਾਲ ਇਲਾਕਾ, ਸਾਹਿਤ ਦਾ ਇਸ਼ਕ, ਇੱਕ ਉੱਚਕੋਟੀ ਦਾ ਅਫ਼ਸਰ ਅਤੇ ਖੁੱਲ੍ਹੀ ਤਨਖ਼ਾਹ ਉਸ ਲਈ ਕੁਦਰਤ ਦੁਆਰਾ ਦਿੱਤੀਆਂ ਨਿਆਮਤਾਂ ਸਨ। ਇਨ੍ਹਾਂ ਆਦਿ ਦਾ ਵਰਣਨ ਉਸਨੇ ਇਨ੍ਹਾਂ ਸ਼ਬਦਾਂ ਵਿੱਚ ਕੀਤਾ ਹੈ :
 ਕਰ ਐਂਟਰੈਂਸ ਪਾਸ ਸਕੂਲੋਂ, ਓਵਰਸੀਅਰ ਬਣੇ ਰਸੂਲੋਂ।
 ਜ਼ਿਲ੍ਹੇ ਪਿਸ਼ੌਰ ਨਹਿਰ ਵਿੱਚ ਭਰਤੀ, ਦੌਲਤ ਪਾਣੀ ਵਾਂਗ ਵਰਤੀ।
 ਬਹੁਤ ਬਹਾਰਾਂ ਮਾਣੀਆਂ, ਸੁਰਖ ਮਖ਼ਮਲਾਂ ਵਰਗੇ ਫਿਰਨ ਪਠਾਣ ਪਠਾਣੀਆਂ।
ਬਾਬੂ ਰਜਬ ਅਲੀ ਨੇ ਆਪਣੀ ਨਿਯੁਕਤੀ ਵਾਲੇ ਸਥਾਨ ਤੇ ਨਰੋਏ ਸਮਾਜ ਦੀ ਸਿਰਜਣ ਦੀ ਵਿਆਖਿਆ ਬੜੇ ਸ਼ਾਨਦਾਰ ਢੰਗ ਨਾਲ ਕੀਤੀ ਹੈ। ਕਾਜੂ, ਬਦਾਮ ਅਤੇ ਖਸਖਸ ਖਵਾ ਕੇ ਪਲ਼ੇ ਪਠਾਣ ਮਾਵਾਂ ਦੇ ਪੁੱਤਰਾਂ ਦੇ ਗੁੰਦਵੇਂ ਸਰੀਰ, ਸੂਰਜ ਵਾਂਗ ਭਖਦੇ ਚਿਹਰੇ ਅਤੇ ਉੱਚੇ-ਲੰਬੇ ਕੱਦਾਂ ਦੀ ਵਿਆਖਿਆ ਆਪਣੀ ਪਲੇਠੀ ਰਚਨਾ (ਹੀਰ ਰਜਬ ਅਲੀ ੧੯੧੪ ਈ.) ਛੰਦਾਂ ਬੰਦੀ ਵਿੱਚ ਲਿਖ ਕੇ ਕੀਤਾ ਅਤੇ ਆਪਣੇ ਪਿਤਾ ਧਮਾਲੀ ਖਾਂ ਅਤੇ ਤਾਏ ਇੰਦਰ ਸਿੰਘ ਦੇ ਚੜ੍ਹੇ ਉਲਾਂਭਿਆਂ ਨੂੰ ਪੂਰਾ ਕੀਤਾ। ਇੱਕ ਹੀਰ ਲਿਖਣ ਦਾ ਅਤੇ ਦੂਜਾ ਬਾਬੂ ਬਣਨ ਦਾ।
ਬਾਬੂ ਰਜਬ ਅਲੀ ਆਪਣੇ ਸਮੇਂ ਦਾ ਪ੍ਰਸਿੱਧ ਹਰਫ਼ਨ ਮੌਲਾ ਕਵੀਸ਼ਰ ਸੀ। ਇਸ ਲਈ ਉਸ ਨੇ ਆਪਣੇ ਸਕੂਲ ਦੇ ਮੁੱਖ ਅਧਿਆਪਕ ਪੰਡਿਤ ਰਾਮ ਨਿਵਾਸ ਜੀ ਤੋਂ ਕਾਵਿ ਬੋਧ ਪ੍ਰਾਪਤ ਕੀਤਾ। ਉਸ ਨੇ ਪੰਜਾਬੀ, ਫ਼ਾਰਸੀ, ਉਰਦੂ ਤੇ ਪਿੰਗਲ 'ਤੇ ਚੰਗੀ ਪ੍ਰਸਿੱਧੀ ਪ੍ਰਾਪਤ ਕੀਤੀ, ਪਰ ਕਵੀਸ਼ਰੀ ਕਲਾ ਦਾ ਉਸਤਾਦ ਉਸ ਨੇ ਪ੍ਰਸਿੱਧ ਕਵੀਸ਼ਰ ਮਾਨ ਸਿੰਘ ਨੂੰ ੧੯੨੧ ਈ. ਵਿੱਚ ਵਿਧੀਪੂਰਵਕ (ਪੱਗ ਦੇ ਕੇ) ਧਾਰਨ ਕੀਤਾ। ਬਾਬੂ ਰਜਬ ਅਲੀ ਵੀ ਆਪਣੇ ਉਸਤਾਦ ਮਾਨ ਸਿੰਘ ਵਾਂਗ ਮਾਲਵੇ ਦਾ ਸਿਰਮੌਰ ਕਵੀਸ਼ਰ ਬਣਿਆ। ਉਸ ਦੀ ਪੰਜਾਬੀ, ਅੰਗਰੇਜ਼ੀ, ਉਰਦੂ ਅਤੇ ਫ਼ਾਰਸੀ ਭਾਸ਼ਾ ਤੇ ਚੰਗੀ ਪਕੜ ਸੀ। ਇਹੀ ਕਾਰਨ ਹੈ ਕਿ ਉਸ ਨੇ ਆਪਣੀ ਕਵੀਸ਼ਰੀ ਕਲਾ ਦਾ ਲੋਹਾ ਦੇਸ਼ਾਂ ਅਤੇ ਵਿਦੇਸ਼ਾਂ ਵਿੱਚ ਵੀ ਮਨਵਾਇਆ। ਉਸ ਦੀ ਕਵਿਤਾ ਨੀਤੀ ਦੇ ਕਬਿੱਤ ਦੀ ਇੱਕ ਉਦਾਹਰਣ ਇਸ ਪ੍ਰਕਾਰ ਹੈ :
ਘਰ ਕਮਜ਼ੋਰ ਹੋ ਜੇ, ਪੁੱਤਰ ਲੰਡੋਰ ਹੋ ਜੇ,
ਜੇ ਸਿਆਣੂ ਚੋਰ ਹੋ ਜੇ, ਤਾਂ ਪੁਲਸ ਰੋਜ਼ ਧੱਸਦੀ,
ਮੌਤ ਜੇ ਵਿਆਹ 'ਚ ਹੋ ਜੇ, ਜੇ ਜੁਆਕ ਰਾਹ 'ਚ ਹੋ ਜੇ
ਮੀਂਹ-ਝੜੀ ਜੇ ਗਾਹ 'ਚ ਹੋ ਜੇ, ਦੁੱਖੀਂ ਜਨ ਫੱਸਦੀ।
ਸੱਪ ਜੇ ਅਸੀਲ ਹੋ ਜੇ, ਖ਼ਾਰਜ ਅਪੀਲ ਹੋ ਜੇ,
ਬੌਰੀਆ ਵਕੀਲ ਹੋ ਜੇ, ਵੇਖ ਲੋਕੀ ਹੱਸਦੀ।
ਇਸ ਤਰ੍ਹਾਂ ਪੰਜਾਬੀ ਤੋਂ ਇਲਾਵਾ ਉਸ ਨੇ ਧਾਰਮਿਕ ਕਿੱਸਿਆਂ, ਰਮਾਇਣ, ਮਹਾਂਭਾਰਤ, ਗੁਰੂਆਂ ਦੇ ਪ੍ਰਸੰਗ ਵਿੱਚ ਵੀ ਆਪਣੀ ਧਾਰਮਿਕ ਸ਼ਰਧਾ ਦਾ ਪ੍ਰਗਟਾਵਾ ਇੱਕੋ ਜਿਹੇ ਢੰਗ ਨਾਲ ਕੀਤਾ ਹੈ।ਇਸਲਾਮੀ, ਪਰੰਪਰਾ ਅਨੁਸਾਰ ਉਸ ਨੇ ਚਾਰ ਵਿਆਹ ਕਰਵਾਏ ਉਸ ਦੀਆਂ ਪਤਨੀਆਂ ਭਾਗੋ, ਫਾਤਮਾ, ਰਹਿਮਤ ਬੀਬੀ ਅਤੇ ਦੌਲਤਾਂ ਸਨ। ਬਾਬੂ ਰਜਬ ਅਲੀ ਨੇ ਆਪਣੇ ਪਿਤਾ ਧਮਾਲੀ ਖਾਂ ਦੀ ਆਖ਼ਰੀ ਇੱਛਾ ਦੇ ਚਲਾਣੇ ਤੋਂ ਬਾਅਦ ਪੂਰੀ ਕਰ ਦਿੱਤੀ ਅਤੇ ਪਿੰਡ ਵਿੱਚ ਪ੍ਰਤੀ ਜੀ ਇੱਕ ਸੇਰ ਮਿਠਿਆਈ ਤੋਲ ਕੇ ਪ੍ਰਸੰਸਾ ਖੱਟੀ।
ਰਜਬ ਅਲੀ ਨੇ ਆਪਣੀ ਉਵਰਸੀਅਰ ਦੀ ਨੌਕਰੀ ਬੜੀ ਮਿਹਨਤ ਅਤੇ ਤਨਦੇਹੀ ਨਾਲ ਕੀਤੀ। ਇਸਦਾ ਜ਼ਿਕਰ ਉਸ ਨੇ ਆਪਣੇ ਸੈਂਕੜੇ ਛੰਦਾਂ ਵਿੱਚ ਕੀਤਾ ਹੈ। ਉਹ ਅੰਗਰੇਜ਼ ਸਰਕਾਰ ਦਾ ਇਮਾਨਦਾਰ ਅਫ਼ਸਰ ਹੁੰਦਾ ਹੋਇਆ ਵੀ ਆਪਣੇ ਦੇਸ਼ ਦਾ ਵਫ਼ਾਦਾਰ ਸਿਪਾਹੀ ਸੀ। ਉਸ ਦੀ ਤਰੱਕੀ ਹੋਣ ਤੋਂ ਪਹਿਲਾਂ ਹੀ ਉਸ ਦੁਆਰਾ ਲਿਖੀ ਗਈ ਦੇਸ਼-ਭਗਤੀ ਦੀ ਕਵਿਤਾ ਨੂੰ ਕਿਸੇ ਨੇ ਚੁਗ਼ਲੀ ਕਰ ਅੰਗਰੇਜ਼ਾਂ ਤੱਕ ਪੁਚਾ ਦਿੱਤਾ। ਇਸ ਕਾਰਨ ਉਸ ਦੀ ਤਰੱਕੀ ਰੋਕ ਦਿੱਤੀ ਗਈ।
 ਕਰ ਦੂਰ ਦਵੈਤਾਂ ਨੂੰ, ਕਲਮ ਨੂੰ ਫੜ ਕੇ ਲਿਖ ਗਿਆ ਸ਼ਾਇਰੀ।
 ਲਿਖੇ ਕਵਿਤਾ ਆਜ਼ਾਦੀ ਦੀ, ਕਿਸੇ ਨੇ ਦੇਤੀ ਖੁਫ਼ੀਆ ਡੈਰੀ।
 ਹੋਈਆਂ ਬੰਦ ਤਰੱਕੀਆਂ ਜੀ, ਚੱਕੇ ਗਏ ਨੇਰ੍ਹੇ ਗੈਸ ਜੇ ਜੱਗੇ।
 ਮੇਰੀ ਸਾਹੋ ਨੱਗਰੀ ਨੂੰ, ਕਿਸੇ ਦੀ ਚੰਦਰੀ ਨਜ਼ਰ ਨਾ ਲੱਗੇ।
ਦੇਸ਼-ਭਗਤੀ ਦੀਆਂ ਕਵਿਤਾਵਾਂ ਰਚਨ ਕਾਰਨ ਉਸ ਦੀ ਐਸ.ਡੀ.ਓ. ਦੀ ਤਰੱਕੀ ਵਾਲੀ ਮਿਸਲ ਖਾਰਜ ਕਰਕੇ ਤਰੱਕੀ ਰੋਕ ਦਿੱਤੀ ਗਈ ਤੇ ਉਸ 'ਤੇ ਤਿੱਖੀ ਨਜ਼ਰ ਰੱਖੀ ਜਾਣ ਲੱਗੀ। ਉਸ ਨੇ ਸਮੇਂ ਦੀ ਨਜ਼ਾਕਤ ਨੂੰ ਵੇਖਦਿਆਂ ਸਮੇਂ ਤੋਂ ਪਹਿਲਾਂ ਪੈਨਸ਼ਨ ਲੈ ਲਈ।ਜਦੋਂ ਦੇਸ਼ ਆਜ਼ਾਦ ਹੋ ਕੇ ਵੰਡਿਆ ਗਿਆ ਤਾਂ ਉਸ ਸਮੇਂ ਬਾਬੂ ਰਜਬ ਅਲੀ ਦੀ ਪੀੜ ਵੇਖਣ ਵਾਲੀ ਸੀ। ਉਸ ਨੂੰ ਆਪਣੇ ਪਰਿਵਾਰ ਸਮੇਤ ਪਾਕਿਸਤਾਨ ਜਾਣਾ ਪਿਆ।
 ਸੰਨ ਸਨਤਾਲੀ ਦੇਸ਼ 'ਚੋਂ ਉਜਾੜੇ ਸੀ,
 ਅੰਨ, ਜਲ ਲੈ ਗਿਆ ਖਿੱਚ ਕੇ ਉਕਾੜੇ ਸੀ।
ਉਸਨੂੰ ਚੱਕ ਨੰਬਰ ਬੱਤੀ ਉਕਾੜੇ ਤਹਿਸੀਲ ਵਿੱਚ ਚਾਲ਼ੀ ਏਕੜ ਜ਼ਮੀਨ ਅਤੇ ਘਰ ਅਲਾਟ ਹੋਏ। ਹੌਲ਼ੀ-ਹੌਲ਼ੀ ਉਸ ਦਾ ਪਰਿਵਾਰ ਵਾਹੀ ਵਿੱਚ ਚੰਗੀ ਤਰ੍ਹਾਂ ਖੁੱਭ ਚੁੱਕਾ ਸੀ ਪਰ ਬਾਬੂ ਜੀ ਦਾ ਮਨ ਅਜੇ ਵੀ ਆਪਣੇ ਪਿੰਡ ਸਾਹੋ ਕੇ ਲਈ ਤਰਸਦਾ ਸੀ।
ਭਾਗਾਂ ਵਾਲਿਆਂ ਬੰਦਿਆਂ ਨੇ ਵੇਖੇ, ਸਾਹੋ ਕੇ ਹਮਾਰੇ ਘਰ ਜੀ।
ਮਾੜੀ, ਮੱਲਕੇ, ਬੰਬੀਹੇ, ਸੇਖੇ ਤੇ ਸਿਵੀਆਂ, ਸਮਾਲਸਰ ਜੀ।
ਚੀਦਾ, ਵਾਂਦਰ, ਬੁਰਜ, ਠੱਠੀ, ਨਾਲੇ ਬਾਬੂ ਕੋਲੇ ਬਰਗਾੜੀ ਦੇ।
ਮੇਵੇ ਤੋੜ ਕੇ ਮਰੋੜ ਤੋੜ ਡਾਲੇ, ਖਿੰਡਾ ਫੁੱਲ ਫੁਲਵਾੜੀ ਦੇ।
ਉਸ ਦਾ ਸਰੀਰ ਪਾਕਿਸਤਾਨੀ ਪੰਜਾਬ ਦੇ ਚੱਕ ਨੰਬਰ ਬੱਤੀ ਵਿੱਚ ਕੈਦ ਸੀ ਪਰ ਉਸ ਦੀ ਰੂਹ ਆਪਣੇ ਪਿੰਡ ਸਾਹੋ ਕੇ ਵਿੱਚ ਵੱਸ ਰਹੀ ਸੀ। ਉਸ ਕੋਲ ਹੌਕੇ ਤੇ ਹਾਵਿਆਂ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਸੀ।ਸਮੇਂ ਦੀ ਸਰਕਾਰ ਅਤੇ ਸਮਾਜ ਵੱਲੋਂ ਉਸਨੂੰ ਆਪਣੀ ਜਨਮ ਭੂਮੀ 'ਤੇ ਆਉਣ ਦੀ ਇਜ਼ਾਜ਼ਤ ਨਹੀਂ ਸੀ। ਉਹ ਆਪਣੇ ਪਿੰਡ ਦੀ ਮਿੱਟੀ ਨੂੰ ਸਿਜਦਾ ਕਰਨ ਲਈ ਤੜਪ ਰਿਹਾ ਸੀ। ਇਸ ਲਈ ਉਹ ਆਪਣੇ ਲੰਮੇ-ਲੰਮੇ ਖ਼ਤਾਂ ਵਿੱਚ ਆਪਣੇ ਸ਼ਾਗਿਰਦਾਂ ਨੂੰ ਸੇਧ ਦਿੰਦਾ ਰਹਿੰਦਾ। ਉਸਨੇ ਇੱਕ ਪਰਾਏ ਮੁਲਕ ਵਿੱਚ ਰਹਿੰਦਆਂ ਹੋਇਆਂ ਵੀ 'ਦਸ਼ਮੇਸ਼ ਮਹਿਮਾ' ਨਾਂ ਦੀ ਕਵਿਤਾ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣੀ ਦਿਲੀ ਸ਼ਰਧਾਂਜਲੀ ਦੇਣ ਲਈ ਲਿਖੀ :
ਗੁਰੂ ਪੰਜਾਂ ਕੱਕਿਆਂ ਵਾਲੇ, ਤੇ ਕਰਾਰਾਂ ਪੱਕਿਆਂ ਵਾਲੇ,
ਕੰਮ ਅਣਥੱਕਿਆਂ ਵਾਲੇ, ਕਰਨ ਹਮੇਸ਼ ਗੁਰ।
'ਬਾਬੂ ਜੀ' ਸ਼ਰਮ ਵਾਲੇ, ਦੁਆਰੇ ਤੇ ਧਰਮ ਵਾਲੇ,
ਪਟਨੇ ਜਰਮ ਵਾਲੇ, 'ਮੇਰੇ ਦਸਮੇਸ਼ ਗੁਰ'।
ਇਸਲਾਮ ਧਰਮ ਵਿੱਚ ਜਨਮ ਲੈ ਕੇ ਵੀ ਇਸ ਅਲਬੇਲੇ ਸ਼ਾਇਰ ਨੇ ਕੇਵਲ ਆਪਣੇ ਧਰਮ ਪ੍ਰਤੀ ਹੀ ਸ਼ਰਧਾ ਨਹੀਂ ਵਿਖਾਈ, ਸਗੋਂ ਸਰਵ-ਧਰਮ ਸਤਿਕਾਰ ਕੀਤਾ। ਇੱਕ ਪਾਸੇ ਉ@ਸਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ 'ਪਟਨੇ ਜਰਮ, ਵਾਲੇ ਮੇਰੇ ਦਸਮੇਸ਼ ਗੁਰ' ਲਿਖ ਕੇ ਉਨ੍ਹਾਂ ਲਈ ਆਪਣੀ ਦਿਲੀ ਸ਼ਰਧਾ ਪ੍ਰਗਟ ਕੀਤੀ ਹੈ, ਦੂਜੇ ਪਾਸੇ ਉਸ ਨੇ ਮਾਤਾ ਸਰਸਵਤੀ ਦੀ ਮੰਗਲ ਕਾਮਨਾ ਕਰਕੇ ਆਪਣੀ ਕਲਮ ਲਈ ਤਾਕਤ ਮੰਗੀ ਅਤੇ ਹੱਕ ਸੱਚ ਦੀ ਲੜਾਈ ਲੜ ਰਹੇ ਮਾਸੂਮ ਪ੍ਰਹਿਲਾਦ ਭਗਤ ਦੇ ਹੱਕ ਵਿੱਚ ਭਗਵਾਨ ਸ੍ਰੀ ਕ੍ਰਿਸ਼ਨ ਜੀ ਨੂੰ ਸੱਚਾ ਸਤਿਗੁਰੂ ਮੰਨਿਆ।
ਉਸ ਦੀ ਭਾਰਤ ਆਉਣ ਦੀ ਦਿਲੀ ਤਾਂਘ ਬਰਕਾਰਾਰ ਸੀ। ੧੯੬੦ ਅਤੇ ੧੯੬੪ ਵਿੱਚ ਉਸ ਨੂੰ ਭਾਰਤ ਵਿੱਚ ਆਉਣ ਦੀ ਕੁਝ ਆਸ ਬੱਝੀ ਪਰ ਐਨ ਮੌਕੇ 'ਤੇ ਪਾਕਿਸਤਾਨ ਸਰਕਾਰ ਨੇ ਉਸ ਦੇ ਕਾਗਜ਼ਾਂ ਉੱਪਰ ਦਸਤਖ਼ਤ ਹੀ ਨਾ ਕੀਤੇ। ਅੰਤ ਵਿੱਚ ਪ੍ਰਮਾਤਮਾ ਨੇ ਉਸ ਦੀ ਪੁਕਾਰ ਸੁਣੀ ਅਤੇ ੧੧ ਫਰਵਰੀ ੧੯੬੫ ਨੂੰ ਉਸ ਦੀ ਸਵਦੇਸ਼ ਵਾਪਸੀ ਦਾ ਰਾਹ ਪਾਕਿਸਤਾਨੀ ਸਰਕਾਰ ਤੋਂ ਵੀਜ਼ਾ ਮਿਲਣ ਕਰਕੇ ਪੱਧਰਾ ਹੋ ਗਿਆ। ਇੱਕ ਮਹੀਨੇ ਦਾ ਵੀਜ਼ਾ ਲੈ ਕੇ ਬਾਬੂ ਰਜਬ ਅਲੀ ਆਪਣੇ ਪੁੱਤਰਾਂ ਸਮੇਤ ੧੫ ਮਾਰਚ ੧੯੬੫ ਨੂੰ ਵਾਹਗਾ ਸਰਹੱਦ ਤੇ ਪਹੁੰਚ ਗਿਆ। ਬਾਬੂ ਜੀ ਦੇ ਸ਼ਾਗਿਰਦਾਂ, ਪਿੰਡ ਵਾਸੀਆਂ ਅਤੇ ਉਸ ਦੇ ਪ੍ਰਸੰਸਕਾਂ ਨੇ ਉਸ ਦਾ ਜ਼ੋਰਦਾਰ ਸਵਾਗਤ ਕੀਤਾ।
ਅੰਮ੍ਰਿਤਸਰ ਹਰਿਮੰਦਰ ਸਾਹਿਬ ਮੱਥਾ ਸਾਹਿਬ ਟੇਕ ਕੇ ਪੂਰੇ ਅਠਾਰ੍ਹਾਂ ਵਰ੍ਹਿਆਂ ਬਾਅਦ ਉਹ ਆਪਣੇ ਪਿੰਡ ਸਾਹੋ ਕੇ ਪਹੁੰਚਿਆ ਤਾਂ ਪਿੰਡ ਦੇ ਲੋਕਾਂ ਦਾ ਚਾਅ 'ਤੇ ਉਤਸ਼ਾਹ ਸਾਂਭਿਆ ਨਹੀਂ ਜਾ ਰਿਹਾ ਸੀ। ਲੋਕਾਂ ਨੇ ਸ਼੍ਰੋਮਣੀ ਕਵੀਸ਼ਰ ਦੀ ਆਰਤੀ ਉਤਾਰ ਕੇ ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ। ਤਿੰਨ ਦਿਨ ਹਰ ਇੱਕ ਘਰ ਨੇ ਆਪਣੇ ਘਰ ਦੇ ਬਨੇਰਿਆਂ 'ਤੇ ਦੀਵੇ ਬਾਲ ਕੇ ਆਪਣੇ ਮਹਿਬੂਬ ਸ਼ਾਇਰ ਦੇ ਆਪਣੇ ਪਿੰਡ ਆਉਣ ਦੀ ਖ਼ੁਸ਼ੀ ਜ਼ਾਹਿਰ ਕੀਤੀ। ਵਿਭਿੰਨ ਕਵੀਸ਼ਰੀ ਜੱਥਿਆਂ ਅਤੇ ਕਵੀਸ਼ਰਾਂ ਨੇ ਬਾਬੂ ਰਜਬ ਅਲੀ ਦੀ ਉਸਤਤ ਵਿੱਚ ਆਪਣੇ ਰਚੇ ਛੰਦ ਬੋਲੇ ਸਨ। ਇਸ ਸਮੇਂ ਬਾਬੂ ਜੀ ਨੇ ਆਪਣੀ ਮਾਤ ਭੂਮੀ ਪ੍ਰਤੀ ਆਪਣਾ ਮੋਹ ਭਿੱਜਿਆ ਭਾਸ਼ਣ ਦਿੱਤਾ। ਉਸ ਨੂੰ ਉਨ੍ਹਾਂ ਦੇ ਸ਼ਾਗਿਰਦਾਂ ਅਤੇ ਚੇਲਿਆਂ ਵੱਲੋਂ ਧਨ ਪਦਾਰਥ ਅਤੇ ਪੱਗਾਂ ਭੇਟ ਕੀਤੀਆਂ ਗਈਆਂ। ਸਾਰਾ ਧਨ ਉਸ ਨੇ ਲੰਗਰ ਲਈ ਦਾਨ ਕੀਤਾ। ਉਸਨੂੰ ਆਪਣੇ ਪਿੰਡ ਆਇਆਂ ਅਜੇ ਗਿਆਰਾਂ ਦਿਨ ਹੀ ਬੀਤੇ ਸਨ ਕਿ ਭਾਰਤ ਪਾਕਿਸਤਾਨ ਵਿਚਕਾਰ ਰਣਕੱਛ ਵਿੱਚ ਲੜਾਈ ਛਿੜ ਗਈ। ਇਸ ਕਾਰਨ ਉਸ ਨੂੰ ੨੬ ਮਾਰਚ ੧੯੬੫ ਨੂੰ ਸ਼ਾਮ ਦੇ ਪੰਜ ਵਜੇ ਸਾਹੋ ਕੇ ਪਿੰਡ ਤੋਂ ਵਿਦਾ ਹੋਕੇ ਰਾਤ ਦੇ ਨੌਂ ਵਜੇ ਚੱਕ ਨੰਬਰ ਬੱਤੀ ਪਾਕਿਸਤਾਨ ਪਹੁੰਚਣਾ ਪਿਆ। ਵੰਡ ਤੋਂ ਬਾਅਦ ਬਾਬੂ ਜੀ ਦੀ ਇਹ ਆਪਣੇ ਪਿੰਡ ਦੀ ਪਹਿਲੀ ਅਤੇ ਆਖ਼ਰੀ ਫੇਰੀ ਸੀ। ਉੇਸ ਨੂੰ ਆਪਣੇ ਪਿੰਡ ਗੁਜ਼ਾਰੇ ਇਹ ਗਿਆਰਾਂ ਦਿਨ ਸਵਰਗਾਂ ਦੀ ਕਾਇਨਾਤ ਦੀ ਤਰ੍ਹਾਂ ਮਹਿਸੂਸ ਹੋਏ ਸਨ।
ਬਾਬੂ ਰਜਬ ਅਲੀ ਦਾ ਸਮੁੱਚਾ ਜੀਵਨ ਸਾਫ਼ ਅਤੇ ਸਪਸ਼ਟ ਸੀ। ਉਸ ਦੀ ਸਿਹਤ ਪਚਾਸੀ ਵਰ੍ਹਿਆਂ ਵਿੱਚ ਵੀ ਤੰਦਰੁਸਤ ਸੀ। ਪਰ ਉਸ ਦੀ ਸੁਰਤ ਉਮਰ ਦੇ ਆਖ਼ਰੀ ਵਰ੍ਹਿਆਂ ਵਿੱਚ ਪ੍ਰਮਾਤਮਾ ਨਾਲ ਜਾ ਜੁੜਦੀ ਸੀ। ਉਸ ਨੇ ਆਪਣੀ ਜ਼ਿੰਦਗੀ ਦਾ ਆਖ਼ਰੀ ਬੈਂਤ ੧ ਜੂਨ ੧੯੭੯ ਨੂੰ ਇਸ ਪ੍ਰਕਾਰ ਰਚਿਆ :
 ਰਜਬ ਅਲੀ ਤੋਂ ਰੋਜ ਉਡੀਕ ਰੱਖੀ
 ਤੈਨੂੰ ਆਪਣੀ ਮੌਤ ਦੀ ਤਾਰ ਬੀਬਾ।
ਅੰਤ ੬ ਜੂਨ ੧੯੭੯ ਈ ਨੂੰ ਉਹ ਸ਼ਾਮ ਸਮੇਂ ਆਪਣੇ ਵਤਨ ਵਾਪਸੀ ਦੀ ਇੱਛਾ ਮਨ ਵਿੱਚ ਹੀ ਲੈ ਕੇ ਪ੍ਰਲੋਕ ਸਿਧਾਰ ਗਿਆ। ਉਸ ਵਰਗੀ ਸ਼ਖ਼ਸੀਅਤ ਬੜੀ ਮੁਸ਼ਕਿਲ ਨਾਲ ਹੀ ਕਿਸੇ ਕਾਵਿ ਸ਼ਾਇਰ ਦੀ ਹੋਵੇ। ਜਿਸ ਨੇ ਇੰਨੀ ਪਰਪੱਕਤਾ ਅਤੇ ਬੜੇ ਨੇੜਿਉਂ ਅੱਜ ਤੋਂ ਸੱਠ ਸਾਲ ਪਹਿਲਾਂ ਅਜੋਕੇ ਸਭਿਆਚਾਰ ਦੀ ਹੂ-ਬ-ਹੂ ਤਸਵੀਰਕਸ਼ੀ ਕੀਤੀ। ਉਹ ਇੱਕ ਅਫ਼ਸਰ ਹੋਣ ਦੇ  ਬਾਵਜੂਦ ਵੀ ਸਾਦੀ ਰਹਿਣੀ-ਬਹਿਣੀ ਦਾ ਸੀ। ਮਾਲਕ ਉਸ ਦੀ ਬੋਲੀ, ਪਹਿਰਾਵਾ ਅਤੇ ਦਿੱਖ ਪੰਜਾਬੀ ਸਭਿਆਚਾਰ ਦੀ ਧਾਰਨੀ ਸੀ। ਉਹ ਇਸਲਾਮ ਨਾਲ ਸੰਬੰਧਿਤ ਧਰਮ ਦਾ ਹੁੰਦਾ ਹੋਇਆ ਵੀ ਹੋਰ ਭਾਸ਼ਾਵਾਂ ਦਾ ਗਿਆਨ ਰੱਖਦਾ ਸੀ। ਸਭ ਤੋਂ ਵੱਧ ਮਾਣ ਅਤੇ ਸਤਿਕਾਰ ਉਸ ਨੇ ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿੱਪੀ ਨੂੰ ਦਿੱਤਾ ਹੈ। ਜਿਵੇਂ :
 ਆਜੋ ਜੇ ਗੁਰਮੁਖੀ ਕਿਸੇ ਨੇ ਲਿਖਣੀ,
 ਪੜ੍ਹਨੀ ਆਸਾਨ ਤੇ ਸੁਖਾਲੀ ਲਿਖਣੀ।
 ਅੱਖਰ ਜੇ ਫਾਗ ਜਿਉਂ ਜਲੇਬੀ ਪੋਲੀ ਦੇ
 ਮਿੱਠੇ ਬੋਲ ਬੋਲੀ ਦੇ ਪੰਜਾਬੀ ਬੋਲੀ ਦੇ।
ਇਸ ਪ੍ਰਕਾਰ ਬਾਬੂ ਰਜਬ ਅਲੀ ਨੇ ਸਮਕਾਲੀ ਪੰਜਾਬੀ ਸਮਾਜ, ਸਭਿਆਚਾਰ ਅਤੇ ਸਭਿਆਚਾਰਕ ਰੂਪਾਂਤਰਣ ਦੀ ਪ੍ਰਮਾਣਿਕ ਤਸਵੀਰ ਪੇਸ਼ ਕੀਤੀ ਹੈ। ਉਹ ਉੱਚ-ਕੋਟੀ ਦਾ ਪਹਿਲਵਾਨ, ਖਿਡਾਰੀ, ਸਾਊ ਅਤੇ ਆਗਿਆ ਪੁੱਤਰ ਕਹਿਣੀ ਅਤੇ ਕਥਨੀ ਦਾ ਪੂਰਾ, ਜ਼ਿੰਮੇਵਾਰ ਪਿਤਾ, ਇਮਾਨਦਾਰ ਅੰਗਰੇਜ਼ ਅਫ਼ਸਰ, ਦੇਸ਼-ਭਗਤ, ਉਸਤਾਦ ਸ਼ਾਇਰ ਅਤੇ ਅਲਬੇਲੀ ਸ਼ਖ਼ਸੀਅਤ ਦਾ ਮਾਲਕ ਸੀ। ਇਸ ਗੱਲ ਦਾ ਲੋਕਾਂ ਨੂੰ ਇਲਮ ਨਹੀਂ ਹੈ ਕਿ ਉਸ ਦੇ ਜੀਵਨ ਅਤੇ ਰਚਨਾਵਾਂ ਨੂੰ ਸਾਂਭਣ ਜਾਂ ਉਸ ਦੀਆਂ ਰਚਨਾਵਾਂ ਨੂੰ ਕਿਸੇ ਯੂਨੀਵਰਸਿਟੀ ਦੇ ਸਿਲੇਬਸ ਦਾ ਭਾਗ ਨਹੀਂ ਬਣਾਇਆ ਗਿਆ। ਕਵੀਸ਼ਰੀ ਕਲਾ ਤੇ ਉੱਚ ਪੱਧਰੀ ਖੋਜ ਡਾ. ਰੁਲੀਆ ਸਿੰਘ ਨੇ ਕੀਤੀ। ਉਸ ਤੋਂ ਬਾਅਦ ਡਾ. ਅਜਮੇਰ ਸਿੰਘ ਨੇ ਮਾਲਵੇ ਦੀ ਕਵੀਸ਼ਰੀ ਕਲਾ, ਗੁਰਜੀਤ ਕੌਰ ਨੇ ਹੀਰ ਕਵੀਸ਼ਰੀ ਕਲੀਆਂ ਵਿੱਚ ਉਂਗਲਾਂ ਤੇ ਗਿਣਨ ਯੋਗ ਕੰਮ ਹੋਇਆ ਹੈ। ਬਾਬੂ ਜੀ ਦੀ ਰਚਨਾਵਲੀ ਨੂੰ ਸਾਂਭਣ ਦਾ ਅਸਲੀ ਸਿਹਰਾ ਉਨ੍ਹਾਂ ਦੇ ਸ਼ਾਗਿਰਦ ਜੱਥੇਦਾਰ ਜਗਮੇਲ ਸਿੰਘ ਬਾਜਕ ਅਤੇ ਕਵੀਸ਼ਰ ਸੁਖਵਿੰਦਰ ਸਿੰਘ ਸੁਤੰਤਰ ਨੂੰ ਜਾਂਦਾ ਹੈ ਜਿਨ੍ਹਾਂ ਨੇ ਬਾਬੂ ਰਜਬ ਅਲੀ ਦੀਆਂ ਕ੍ਰਿਤਾਂ ਨੂੰ ਸਾਂਭ ਕੇ ਉਨ੍ਹਾਂ ਨੂੰ ਸੰਗਮ ਪਬਲੀਕੇਸ਼ਨ, ਸਮਾਣਾ ਤੋਂ ਪ੍ਰਕਾਸ਼ਿਤ ਕਰਵਾਇਆ। ਪੰਜਾਬੀ ਸਮਾਜ-ਸਭਿਆਚਾਰ ਦੇ ਰਾਖੇ ਇਸ ਅਨਮੋਲ ਸ਼ਾਇਰ ਦੇ ਜੀਵਨ ਅਤੇ ਬਿਰਤਾਂਤ ਤੇ ਹੋਰ ਵੀ ਖੋਜ-ਭਰਪੂਰ ਕੰਮ ਕੀਤਾ ਜਾ ਸਕਦਾ ਹੈ।


ਗਾਂਧੀ-:ਭਾਰਤ 'ਤੇ ਥੋਪਿਆ ਹੋਇਆ "ਕੌਮੀ ਪਿਓ"
ਗਾਂਧੀ ਬਾਰੇ ਚਲਾਈ ਬਹਿਸ ਅੱਗੇ ਤੋਰਨ ਲਈ ਪੀ ਟੀ ਸੀ ਨਿਊਜ਼ ਵਾਲੇ ਦਵਿੰਦਰਪਾਲ ਨੇ ਇਕ ਲਿਖ਼ਤ ਭੇਜੀ ਹੈ,ਜੋ ਕਈ ਨਵੇਂ ਸਵਾਲਾਂ ਦੇ ਜਨਮ ਨਾਲ ਕੁਝ ਪੁਰਾਣੇ ਸਵਾਲਾਂ ਦੇ ਜਵਾਬ ਦਿੰਦੀ ਹੈ।ਤੁਸੀਂ ਲਿਖ਼ਤ ਪੜ੍ਹਕੇ ਆਪਣੇ ਪੱਖੀ ਜਾਂ ਵਿਰੋਧੀ ਵਿਚਾਰ ਰਚਨਾ ਹੇਠਾਂ ਟਿੱਪਣੀ ਦੇ ਕੇ ਜਾਂ ਲਿਖ਼ਤ ਭੇਜਕੇ ਦਰ ਕਰਵਾ ਸਕਦੇ ਹੋਂ।--ਯਾਦਵਿੰਦਰ ਕਰਫਿਊ
ਗੱਲ ਸ਼ੁਰੂ ਕਰਨ ਤੋਂ ਪਹਿਲੋਂ ਯਾਦਵਿੰਦਰ ਦੀ ਤਾਰੀਫ ਜ਼ਰੂਰ ਕਰ ਦਿਆਂ ਜਿਹਨੇ ਪਬਲਿਸ਼ਿੰਗ ਦਾ ਗੁਰ ਆਪਣੇ ਬਲੋਗ 'ਤੇ ਲਾਗੂ ਕਰ ਕੇ ਓਹ ਮੁੱਦੇ ਛੇੜਣ ਦਾ ਵਲ ਸਿੱਖ ਲਿਐ ਜਿਹੜੇ ਬੰਦੇ ਦੇ ਦਿਮਾਗ ਨੂੰ ਲੂਤੀਆਂ ਲਾ ਦਿੰਦੇ ਨੇ।ਹੁਣ ਚਲੀਏ ਮੁੱਦੇ ਵੱਲ, ਮੋਹਨਦਾਸ ਕਰਮ ਚੰਦ ਗਾਂਧੀ ਦਾ ਮੇਰੇ ਸਿਰ 'ਤੇ ਮੇਰੇ ਕੌਮੀ ਪਿਓ ਦੇ ਤੌਰ 'ਤੇ ਥੋਪਿਆ ਜਾਣਾ, ਓਹ ਵੀ ਓਸ ਮੁਲਕ 'ਚ ਜਿਹੜਾ ਧਰਮ ਤੋਂ ਲੈ ਕੇ ਬੱਚੇ ਪੈਦਾ ਕਰਨ ਦੇ ਢੰਗ ਤੱਕ ਚੁਣਨ ਦੀ ਅਜ਼ਾਦੀ ਦੇਣ ਦਾ ਦਾਅਵਾ ਕਰਦਾ ਹੈ, ਕੀ ਇੱਕ ਸਿਆਸੀ ਫੈਸਲਾ ਨਹੀਂ ਹੈ? ਜੇ ਹੈ ਤਾਂ ਰਿਸ਼ਤਾ ਪਿਓ ਦਾ ਕਿਓਂ, ਜਦੋਂਕਿ ਖੂਨ ਦੇ ਰਿਸ਼ਤੇ ਵਾਲੇ ਬਾਪ ਤੋਂ ਬਗ਼ੈਰ ਹੋਰ ਕਿਸੇ ਨੂੰ ਵੀ ਆਪਣੇ ਪਿਓ ਵਰਗਾ ਅਸੀਂ ਓਦੋਂ ਕਹਿਣੇ ਆਂ ਜਦੋਂ ਭਾਵੁਕਤਾ ਦੀ ਸਾਂਝ ਬਣਦੀ ਹੈ ਤੇ ਓਸ ਸ਼ਖ਼ਸ ਲਈ ਪਿਤਾ ਸਮਾਨ ਆਦਰ ਮਨ 'ਚ ਪੈਦਾ ਹੁੰਦਾ ਹੈ। ਸਿੱਖਾਂ ਲਈ ਦਸਵੇਂ ਗੁਰੁ ਨੁੰ ਆਪਣਾ ਪਿਤਾ ਜਾਂ ਪਿਓ ਕਹਿਣਾ ਓਸੇ ਸਨਮਾਨ ਤੇ ਭਾਵੁਕ ਸਾਂਝ ਦਾ ਨਤੀਜਾ ਹੈ ਜਿਸ ਦੇ ਪੈਦਾ ਹੋਣ ਦੇ ਕਾਰਨ ਓਸ ਯੁਗ ਪੁਰਸ਼ ਦੇ ਵਿਹਾਰ ਤੋਂ ਜੰਮਦੇ ਨੇ, ਓਸ ਦੀਆਂ ਕੁਰਬਾਨੀਆਂ ਤੋਂ ਜੰਮਦੇ ਨੇ।
ਦਸਮ ਪਿਤਾ ਜਾਂ ਗੁਰੁ ਗੋਬਿੰਦ ਸਿੰਘ... ਇਹ ਕਹਿਣ ਦੀ ਅਜ਼ਾਦੀ ਵੀ ਸਿੱਖ ਧਰਮ ਹਰ ਸਿੱਖ ਨੂੰ ਦਿੰਦਾ ਹੈ, ਓਸ 'ਤੇ ਪਿਓ ਥੋਪਿਆ ਨਹੀਂ ਜਾਂਦਾ, ਧਰਮ ਵੱਲੋਂ ਜਾਂ ਸਟੇਟ ਵੱਲੋਂ। ਇਹ ਉਦਾਹਰਣ ਇਸ ਲਈ ਦੇ ਰਿਹਾਂ ਕਿਓਂਕਿ ਮੈਂ ਨਾਸਤਿਕ ਸਿੱਖ ਹਾਂ ਤੇ ਇਸੇ ਧਰਮ 'ਚੋਂ ਅਕੀਦੇ ਦੀ ਅਜ਼ਾਦੀ ਦੇ ਨਾਲ ਹੀ ਰੱਬ ਦੇ ਕੋਨਸੈਪਟ ਨਾਲ ਲੜਣ ਦੀ ਧਾਰਨਾ ਦੀ ਤਰਕਸ਼ੀਲਤਾ ਵੀ ਮਿਲਦੀ ਹੈ ਪਰ ਕੀ ਸਟੇਟ ਨੇ ਇਹ ਅਜ਼ਾਦੀ ਗਾਂਧੀ ਨੂੰ ਮੇਰਾ ਪਿਓ ਐਲਾਨਦਿਆਂ ਛੱਡੀ ਹੈ, ਜਾਂ ਕਿ ਭਾਵਨਾਤਮਕ ਰਿਸ਼ਤਾ ਪੂਰੇ ਮੁਲਕ 'ਤੇ ਥੋਪ ਕੇ ਬਲੈਕਮੇਲ ਦਾ ਮੁੱਦਾ ਖੜਾ ਕਰ ਦਿੱਤੈ ਬਈ ਜੇ ਰਾਸ਼ਟਰਪਿਤਾ ਨਾ ਮੰਨੋ ਤਾਂ ਤੁਸੀਂ ਰਾਸ਼ਟਰ ਵਿਰੋਧੀ ਹੋਏ। ਇਸ 'ਤੇ ਵੀ ਬਹਿਸ ਛੇੜਣ ਤੋਂ ਪਹਿਲੋਂ ਸਵਾਲ ਇਹ ਹੈ ਕਿ 15 ਅਗਸਤ 1947 ਨੂੰ ਜੋ ਸਾਡੇ ਨਾਲ ਹੋਇਆ ਓਹ ਦਰਅਸਲ ਕੀ ਸੀ?
ਕੀ ਇਹ ਸੰਪੂਰਣ ਅਜ਼ਾਦੀ ਸੀ?
ਕੀ ਓਸ ਦੌਰ ਦੀ ਤਬਦੀਲੀ ਮਹਾਤਮਾ ਗਾਂਧੀ ਕਾਰਨ ਹੋਈ?
ਕੀ ਅਸੀਂ ਅੰਗਰੇਜ਼ਾਂ ਨੂੰ ਇਸ ਮੁਲਕ 'ਚੋਂ ਕੱਢਣ 'ਚ ਪੂਰੀ ਤਰਾਂ ਆਪਣੇ ਦਮ 'ਤੇ ਗਾਂਧੀ ਦੇ ਦਰਸਾਏ ਰਾਹ 'ਤੇ ਚੱਲ ਕੇ ਕਾਮਯਾਬ ਹੋਏ?
ਕੀ ਅਜ਼ਾਦੀ ਦੇ ਸਾਰੇ ਪੈਰਾਮੀਟਰ ਹਰ ਭਾਰਤੀ ਲਈ ਬਰਾਬਰ ਹਨ?

ਜੁਆਬ ਕਈਆਂ ਨੂੰ ਹਜ਼ਮ ਨਹੀਂ ਹੋਣੇ, ਕਈਆਂ ਮੈਨੂੰ ਦੇਸ਼ਧ੍ਰੋਹੀ ਦਾ ਦਰਜਾ ਦੇਣ ਦਾ ਮਾਣ ਵੀ ਹਾਸਲ ਕਰਨੈ ਪਰ ਸੱਚ ਇਹ ਹੈ ਕਿ 1947 'ਚ ਜੋ ਹੋਇਆ ਓਹ 'ਟ੍ਰਸਟੀਸ਼ਿੱਪ' ਦਾ ਤਬਾਦਲਾ ਸੀ। ਇੱਕ ਹਾਕਮ ਦੇ ਹੱਥੋਂ ਦੂਜੇ ਦੇ ਹੱਥ ਤਾਕਤ ਦਾ ਜਾਣਾ, ਇਸ ਦੌਰਾਨ ਕਈ ਲੱਖਾਂ ਦਾ ਕਤਲ ਹੋਣਾ, ਸਾਢੇ ਪੰਜ ਸੌ ਰਿਆਸਤਾਂ ਦਾ ਰਲ ਗੱਡ ਹੋ ਕੇ ਇੱਕ ਪਾਰਲੀਮੈਂਟ ਦੀ ਕਾਇਮੀ ਤਾਂ ਕਿ ਸਾਂਝੀ ਤਾਕਤ ਨਾਲ ਸਰਮਾਇਆ ਕਾਬੂ ਰੱਖਣ 'ਚ ਮਦਦ ਮਿਲੇ, ਰਹੀ ਗੱਲ ਅੰਗਰੇਜ਼ਾਂ ਦੀ ਤਾਂ ਦੋ ਵੱਡੀਆਂ ਆਲਮੀ ਜੰਗਾਂ 'ਚ ਨਿਚੋੜੇ ਜਾਣ ਤੋਂ ਬਾਅਦ ਤੇ ਇਸ ਖਿੱਤੇ ਦਾ ਵੀ ਪੂਰੀ ਤਰਾਂ ਖ਼ਜ਼ਾਨਾ ਤੇ ਕੁਦਰਤੀ ਸੋਮੇ ਲੁੱਟਣ ਤੋਂ ਬਾਅਦ ਸਮੇਂ ਦੀਆਂ ਤਕਨੀਕਾਂ, ਤਾਕਤਾਂ ਤੇ ਖਰਚਿਆਂ ਦੀ ਪੂਰੀ ਵਰਤੋਂ ਦੇ ਬਾਅਦ ਵੀ ਓਹਨਾਂ ਲਈ ਆਪਣੇ ਅੰਪਾਇਰ ਦੀ ਸਭ ਤੋਂ ਵੱਡੀ ਕਲੋਨੀ ਨੂੰ ਸਾਂਭਣਾ ਔਖਾ ਸੀ, ਪੜ੍ਹ ਲਿਖ ਕੇ ਜਾਗਰੂਕ ਹੋ ਰਹੀ ਨਵੀਂ ਪੀੜੀ ਵੀ ਨਿੱਤ ਨਵੇਂ ਸਵਾਲ ਖੜੇ ਕਰਦੀ ਸੀ ਤੇ ਸਥਾਨਕ ਸਰਮਾਏਦਾਰ ਵੀ ਵੰਡੇ ਜਾ ਰਹੇ ਸੋਮਿਆਂ ਤੇ ਮੁਨਾਫੇ ਦੀ ਘਾਟ ਕਾਰਨ ਓਹਨਾਂ ਤੋਂ ਔਖੇ ਸਨ। ਖ਼ਾਸ ਤੌਰ 'ਤੇ ਓਦੋਂ ਜਦੋਂ ਲਗਾਤਾਰ ਕ੍ਰਾਂਤੀਕਾਰੀਆਂ ਨੇ ਕਦੇ ਕੱਲੇ ਕੱਲੇ ਤੇ ਕਦੇ ਗਦਰੀਆਂ ਜਾਂ ਅਜ਼ਾਦ ਹਿੰਦ ਫੌਜ ਰਾਹੀਂ ਗੋਰਿਆਂ ਦੀ ਤਾਕਤ ਉਲਝਾਉਣ 'ਚ ਪੂਰਾ ਟਿੱਲ ਲਾਇਆ ਹੋਇਆ ਸੀ।
ਸੋ ਅਜਿਹੇ ਹਾਲ 'ਚ ਰੋਜ਼ ਅੰਦਰੂਨੀ ਹਮਲਿਆਂ ਦਾ ਸਾਹਮਣਾ ਕਰਨ ਤੋਂ ਨਾਬਰ ਹੋਏ ਗੋਰਿਆਂ ਨੂੰ ਕੀ ਗਾਂਧੀ ਦੀ ਅਹਿੰਸਾ ਨੇ ਪ੍ਰੇਰਿਆ ਕਿ ਓਹ ਇਹ ਮੁਲਕ ਛੱਡ ਜਾਣ?
ਜਦੋਂ ਕੋਈ ਵੀ ਸਿਆਣਾ ਸ਼ਖ਼ਸ ਇਸ ਗੱਲ ਦੀ ਵਕਾਲਤ ਕਰਦੈ ਕਿ ਗਾਂਧੀ ਤੋਂ ਸਿੱਖਣ ਵਾਲੀ ਗੱਲ ਸਿੱਖ ਤੇ ਮੌਜੂ ਬਣਾਉਨ ਵਾਲੀ ਬਾਰੇ ਗੱਲ ਨਾਂ ਛੇੜ ਤਾਂ ਇਹ ਤਾਂ ਲਗਭਗ 'ਆਈਡਲ ਵਰਸ਼ਿਪ' ਹੋਈ ਪੱਥਰ ਦੇ ਬੁੱਤਾਂ ਦੀ ਪੂਜਾ ਜਿਹੜੇ ਅਜ਼ਾਦੀ ਤੋਂ ਬਾਅਦ ਸਭ ਤੋਂ ਵੱਧ ਗਾਂਧੀ ਦੇ ਲਾਏ ਹੀ ਨਜ਼ਰ ਆਉਂਦੇ ਨੇ। ਜ਼ਰਾ ਗਾਂਧੀ ਦੇ ਦਿੱਤੇ 'ਓਰਿਜਿਨਲ ਆਈਡਿਆਜ਼' ਦੀ ਗੱਲ ਕਰੀਏ… ਘੱਟ ਖਪਤ ਵਾਲੀ ਪ੍ਰੇਰਣਾ ਕੀ ਸਿਰਫ ਗਾਂਧੀ ਦੀ ਦੇਣ ਹੈ? ਕੀ ਬੋਧੀ ਪਹਿਲੋਂ ਹੀ ਇੱਕ ਕੱਪੜੇ 'ਚ ਨਹੀਂ ਤੁਰੇ ਫਿਰਦੇ? ਕੀ ਬਾਬੇ ਨਾਨਕ ਨੇ ਵਾਧੂ ਕਮਾਈ ਗ਼ਰੀਬ ਨਾਲ ਰਲ ਵੰਡਣ ਦੀ ਗੱਲ ਨਹੀਂ ਕੀਤੀ? ਕੀ ਖੁਦ ਹਿੰਦੂ ਸਾਧ ਵੀ ਇੱਕ ਬਗਲੀ ਬੰਨ ਕੇ ਨਹੀਂ ਤੁਰੇ ਫਿਰਦੇ ਰਹੇ ਸਦੀਆਂ ਤੋਂ? ਤੇ ਕੀ ਇਸਲਾਮ ਦਾ ਮਹਾਨ ਹਿੱਸਾ ਸੂਫੀਆਂ ਨੇ ਵੀ ਇੱਕੋ ਉੱਨ ਦੇ ਕੱਪੜੇ ਦੇ ਆਸਰੇ ਖੁਦਾ ਦੀ ਖੁਦਾਈ ਨਹੀਂ ਵੇਖੀ? ਫੇਰ ਓਹ ਸਾਰਾ ਕੁਝ ਬਾਅਦ 'ਚ ਜਦੋਂ ਹੋਂਦ 'ਚ ਹੈ ਤੇ ਗਾਂਧੀ ਤੋਂ ਪਹਿਲੋਂ ਹੀ ਤੇ ਬਾਅਦ 'ਚ ਵੀ ਸਿਆਣੇ ਓਹਨਾਂ ਦੀਆਂ ਉਦਾਹਰਣਾਂ ਦਿੰਦੇ ਨੇ ਤਾਂ ਕੀ ਸਿਰਫ ਗਾਂਧੀ ਵੀ ਸਿਆਣੇ ਲੋਕਾਂ ਦੇ ਦਰਸਾਏ ਰਾਹ ਤੇ ਹੀ ਨਹੀਂ ਸੀ ਚੱਲਿਆ?
ਇੱਕ ਹੋਰ ਓਰਿਜਿਨਲ ਆਈਡਿਏ ਦੀ ਗੱਲ ਕਰੀਏ… ਸਦੀਆਂ ਤੋਂ, ਪਹਿਲੋਂ ਹੀ ਲਤਾੜੇ ਪਏ ਦਲਿਤ ਤਬਕੇ ਨੂੰ ਕੀ ਬ੍ਰਾਹਮਣਾਂ ਵੱਲੋਂ ਦਿੱਤੇ ਗਏ ਪਹਿਲੇ ਨਾਮ ਬਹੁਤ ਨਹੀਂ ਸਨ ਜਿਹੜਾ ਹਰੀਜਨ ਨਾਂ ਦੀ ਨਵੀਂ ਪਛਾਣ ਪੈਦਾ ਕਰ ਦਿੱਤੀ ਉੱਚ ਜ਼ਾਤਾਂ ਤੋਂ ਨਿਖੇੜਣ ਲਈ, ਤੇ ਤਰਕ ਕੀ ਦਿੱਤਾ ਕਿ ਇਹ ਰੱਬ ਦੇ ਪਿਆਰੇ ਨੇ, ਜੇ ਅਜਿਹਾ ਸੀ ਤਾਂ ਸਿਰਫ ਸਾਰਿਆਂ ਨੂੰ ਹਿੰਦੂ ਦਾ ਹੀ ਸਾਂਝਾ ਨਾਮ ਦੇਣ ਦੀ ਲੜਾਈ ਕਿਓਂ ਨਾਂ ਛੇੜੀ ਮਹਾਤਮਾ ਨੇ? ਬੜੀ ਮਹਾਨ ਲੜਾਈ ਹੋਣੀ ਸੀ ਓਹ।ਤੇ ਜੇ ਨਾਮਕਰਨ ਦੀ ਲੋੜ ਹੈ ਈ ਸੀ ਤਾਂ ਮਹਾਂਬ੍ਰਾਹਮਣ ਵਰਗਾ ਕੋਈ ਅਜਿਹਾ ਨਾਮ ਕਿਓਂ ਨਾਂ ਦਿੱਤਾ ਜਿਹੜਾ ਅਨਪੜ੍ਹ ਪਰ ਉੱਚ ਜ਼ਾਤਾਂ ਲਈ ਥੋੜਾ ਬਹੁਤ ਤਾਂ ਕਨਫਿਊਜ਼ਿੰਗ ਹੁੰਦਾ? ਜਦੋਂ ਪਹਿਲੀ ਜੰਗ 'ਚ ਗੋਰਿਆਂ ਨੇ ਵਾਦਾ ਖਿਲਾਫੀ ਕੀਤੀ ਸੀ ਤਾਂ ਅਜਿਹਾ ਕਿਓਂ ਨਾਂ ਕੀਤਾ ਕਿ ਸਾਰਾ ਮੁਲਕ ਪਿੱਛੇ ਲਾ ਕੇ ਓਦੋਂ ਤੱਕ ਲਈ ਚੁੱਪ ਸਾਧ ਲੈਂਦੇ ਜਾਂ ਬਾਈਕਾਟ ਕਰਦੇ ਚਾਹੇ ਅਹਿੰਸਾ ਨਾਲ ਹੀ ਕਰਦੇ ਜਦੋਂ ਤੱਕ ਗੋਰੇ ਈਨ ਨਾਂ ਮੰਨਦੇ, ਕਿਓਂ ਬੈਠਕਾਂ ਦਾ ਦੌਰ ਹੀ ਚਲਦਾ ਰਿਹਾ ਮੌਜੂਦਾ ਦੌਰ ਦੇ ਸੜੇ ਹੋਏ ਸਿਆਸਤਦਾਨਾਂ ਵਾਂਗ?
ਜ਼ਰਾ ਗਾਂਧੀ ਦੀ ਕਾਰਜ ਪ੍ਰਣਾਲੀ ਵਾਚੋ ਤਾਂ ਸਾਫ ਹੋਵੇ ਕਿ ਹਿੰਦੁਸਤਾਨ 'ਚ ਕੰਮਾਂ ਕਾਜਾਂ 'ਚ ਫੇਲ੍ਹ ਹੋਏ ਨੁੰ ਜਦੋਂ ਵਕੀਲ ਬਣਾ ਤਾ ਬਾਹਰ ਭੇਜ ਕੇ ਤੇ ਅਫਰੀਕਾ 'ਚ ਪ੍ਰੈਕਟਿਸ ਸ਼ੁਰੂ ਕੀਤੀ ਤਾਂ ਕਿੰਨੀ ਸਾਂਝ ਭਿਆਲੀ ਸੀ ਓਥੇ ਦੇ ਗੋਰਿਆਂ ਨਾਲ, ਸਿਰਫ ਟ੍ਰੇਨ 'ਚ ਸੀਟ ਨਾਂ ਮਿਲਣ ਦੀ ਗੱਲ ਦਾ ਵਿਰੋਧ ਕਰਨ ਵਾਲੀ ਕਹਾਣੀ ਸਕੂਲਾਂ ਦੇ ਨਿਆਣਿਆਂ ਨੂੰ ਪੜ੍ਹਾ ਕੇ ਜਿਸ ਨੂੰ ਅਜ਼ਾਦੀ ਦਾ ਯੋਧਾ ਗਰਦਾਨਿਆ ਗਿਐ ਓਹ ਕੀ ਅੰਗਰੇਜ਼ਾਂ ਦੀ ਕਲੀਅਰੈਂਸ ਬਗ਼ੈਰ ਮੁਲਕ ਆ ਗਿਆ ਸੀ ਵਾਪਸ ਤੇ ਕਿੰਨੀਆਂ ਬੈਠਕਾਂ ਹੋਈਆਂ ਸਨ ਏਧਰ ਤੇ ਓਧਰਲੇ ਅੰਗਰੇਜ਼ ਅਫਸਰਾਂ ਨਾਲ ਓਸਦੀਆਂ ਆਉਣ ਤੋਂ ਪਹਿਲੋਂ ਤੇ ਬਾਅਦ 'ਚ?
ਕਿਓਂ 1947 ਤੋਂ ਬਾਅਦ ਇੱਕ ਦਮ ਇੱਕ ਬਾਪੂ ਤੇ ਇੱਕ ਚਾਚੇ ਦੀ ਲੋੜ ਮੁਲਕ ਨੂੰ ਪੈ ਗਈ ਜਾਂ ਦੇ ਦਿੱਤੇ ਗਏ? ਸਾਡੇ ਕੋਲ ਯੋਧੇ ਵੀ ਹੈ ਸਨ ਸਰਾਭੇ, ਭਗਤ, ਨੇਤਾ ਜੀ ਵਰਗੇ ਪਰ ਕੀ ਇਹਨਾਂ 'ਚੋਂ ਕਿਸੇ ਦਾ ਜਨਤਕ ਹੀਰੋ ਬਣਾਇਆ ਜਾਣਾ ਅਜਿਹੇ ਹਾਕਮਾ ਦੇ ਹੱਕ 'ਚ ਜਾ ਸਕਦਾ ਹੈ ਜਿਹਨਾਂ ਨੇ ਜਨਤਾ ਹਮੇਸ਼ਾਂ ਗੂੰਗੀ ਬੋਲੀ ਰੱਖਣ ਦੀ ਠਾਣੀ ਹੋਵੇ? ਜੇ ਉਤਲੇ ਲੋਕਾਂ 'ਚੋਂ ਕੋਈ ਵੀ ਰਾਸ਼ਟਰ ਪਿਤਾ ਗਰਦਾਨਿਆ ਹੁੰਦਾ ਤਾਂ ਓਸਦੀ ਜ਼ਿੰਦਗੀ ਪੜਾਉਣੀ ਪੈਂਦੀ ਤੇ ਲੋਕਾਂ ਨੂੰ ਸਮਝਾਉਣਾ ਪੈਂਦਾ ਕਿ ਜੇ ਤੁਹਾਡਾ ਹੱਕ ਕੋਈ ਮਾਰ ਰਿਹੈ ਤਾਂ ਉੱਠੇ ਤੇ ਓਸ ਜਮਹੂਰੀ ਤੇ ਮਨੁੱਖੀ ਹੱਕ ਖਾਤਰ ਲੜ ਮਰੋ। ਪਰ ਗੋਰਿਆਂ ਦੇ ਵਾਰਸ ਭੁਰੇ ਹਾਕਮਾਂ ਲਈ ਇਹ ਸੰਭਵ ਨਹੀਂ ਸੀ ਸੋ ਮੁਲਕ ਨੂੰ ਹੀਰੋ ਅਜਿਹੇ ਬਖਸ਼ਣੇ ਜ਼ਰੂਰੀ ਸਨ ਜਿਹੜੇ ਸੌਖਿਆਂ ਈਨ ਮੰਨਣਾ ਸਿਖਾਉਂਦੇ ਹੋਣ। ਗਾਂਧੀ ਨਾਲੋਂ ਬਿਹਤਰ ਹੋਰ ਕੌਣ ਅਜਿਹਾ ਹੋ ਸਕਦੈ।

1931 'ਚ ਬੋਲੇ ਇੱਕ ਝੂਠ ਦੀ ਗੱਲ ਕਿਓਂ ਨਹੀਂ ਉੱਠਣ ਦਿੱਤੀ ਜਾਂਦੀ, ਲੋਕਾਂ ਦੀ ਭਰੀ ਮਜਲਿਸ ਨੂੰ ਕਹਿ ਦਿੱਤਾ ਗਿਆ ਕਿ ਮੈਂ ਭਗਤ ਸਿੰਘ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਅੰਗਰੇਜ਼ ਨਹੀਂ ਮੰਨੇ! ਪਰ ਜੇ 'ਗਾਂਧੀ-ਇਰਵਿਨ' ਸਮਝੌਤੇ ਦੀ ਇੱਕ ਸ਼ਰਤ ਭਗਤ ਸਿੰਘ ਦਾ ਛੱਡਿਆ ਜਾਣਾ ਹੁੰਦੀ ਤੇ ਅੰਗਰੇਜ਼ ਮੁੱਕਰਦਾ ਤਾਂ ਗੱਲ ਸੱਚ ਮਨੀਂਦੀ, ਹੁਣ ਕੱਲੇ ਜ਼ੁਬਾਨੀ ਕਹੇ ਨੇ ਤਾਂ ਇਤਿਹਾਸ ਨੂੰ ਸੱਚ ਨਹੀਂ ਬਣਾ ਦੇਣਾ। ਓਹ ਵੀ ਓਦੋਂ ਜਦੋਂ ਆਰਕਾਈਵ ਔਫ ਇੰਡੀਆ ਦੇ ਕਾਗ਼ਜ਼ਾਤ ਸਾਫ ਕਹਿੰਦੇ ਨੇ ਗਾਂਧੀ ਵੱਲੋਂ ਮੰਗ ਸਿਰਫ ਏਨੀ ਹੋਈ ਸੀ ਕਿ ਕਰਾਚੀ 'ਚ ਕਾਂਗਰਸ ਦੇ ਇਜਲਾਸ 'ਚ 'ਗਾਂਧੀ-ਇਰਵਿਨ' ਸਮਝੌਤੇ 'ਤੇ ਮੋਹਰ ਲੱਗਣ ਤੱਕ ਲਈ ਫਾਂਸੀ ਦੀ ਸਜ਼ਾ ਨੂੰ ਮੁਲਤਵੀ ਰੱਖਿਆ ਜਾਵੇ। ਪਰ ਇਰਵਿਨ ਨਹੀਂ ਮੰਨਿਆ ਕਿਓਂਕਿ ਓਸ ਮੁਤਾਬਿਕ ਸਜ਼ਾ ਮੁਲਤਵੀ ਹੋਣ 'ਤੇ ਪ੍ਰਭਾਵ ਇਹ ਜਾਣਾ ਸੀ ਕਿ ਅੰਗਰੇਜ਼ਾਂ ਈਨ ਮੰਨ ਲਈ ਤੇ ਕ੍ਰਾਂਤੀਕਾਰੀ ਤਗੜੇ ਹੋ ਜਾਣੇ ਸੀ ਜੋਸ਼ ਖਾ ਕੇ। ਬੱਸ ਏਨੇ ਕੁ ਤਰਕ ਨੇ ਰਾਸ਼ਟਰ ਪਿਤਾ ਚੁੱਪ ਕਰਾ 'ਤਾ। ਕਾਰਨ ਸੀ ਇੱਕ ਤਾਂ ਅੰਗਰੇਜ਼ਾਂ ਦੀ ਭਗਤੀ ਤੇ ਤੇ ਦੂਜੇ ਆਪਣੀ ਸਿਆਸਤ ਨੂੰ ਖ਼ਤਰਾ ਓਸ ਮੁੰਡੇ ਤੋਂ ਜਿਹੜਾ 23 ਸਾਲ ਦੀ ਉਮਰ 'ਚ ਹੀ ਏਨੀ ਕਾਬਲੀਅਤ ਰੱਖਦਾ ਸੀ ਕਿ ਖੁਦ ਨੂੰ ਵੇਲੇ ਦੀ ਸਿਆਸਤ ਦਾ ਥੰਮ ਮੰਨਣ ਵਾਲੇ ਗਾਂਧੀ 'ਤੇ ਵੀ ਲੱਖਾਂ ਲੋਕਾਂ ਦਾ ਦਬਾਅ ਸੀ ਓਸਨੂੰ ਬਚਾਉਣ ਲਈ, 23 ਸਾਲ ਦੇ ਇਸ ਨੌਜੁਆਨ ਨੇ ਓਹਨੂੰ ਮਜ਼ਬੂਰ ਕਰ ਦਿੱਤਾ ਸੀ ਲੋਕਾਂ ਮੁਹਰੇ ਆਪਣੀ ਤਾਕਤ ਜ਼ਾਹਰ ਕਰਨ ਲਈ, ਓਹ ਤਾਕਤ ਜਿਹੜੀ ਖਲਾਅ 'ਚ ਅਹਿੰਸਾ ਵਾਦੀ ਧਰਨਿਆਂ ਦੇ ਆਸਰੇ ਤੇ ਕਦੇ ਸਵਾਲ ਨਾਂ ਚੁੱਕਣ ਵਾਲੀ ਭੇਡ ਜਨਤਾ ਵੱਲੋਂ ਗੋਰਿਆਂ ਦੀ ਡਾਂਗਾਂ ਖਾ ਕੇ ਦਿੱਤੀ ਗਈ ਸੀ।18 ਫਰਵਰੀ ਤੇ 19 ਮਾਰਚ ਨੂੰ ਵਾਏਸਰਾਏ ਨਾਲ ਭਗਤ ਸਿੰਘ ਦਾ ਮੁੱਦਾ ਵਿਚਾਰਿਆ ਜਾਂਦਾ ਹੈ। 'ਵਿਚਾਰਿਆ ਜਾਂਦੈ', ਓਹ ਗਾਂਧੀ ਜੋ ਕਰਾਚੀ ਇਜਲਾਸ 'ਚ 'ਗਾਂਧੀ-ਇਰਵਿਨ' ਸਮਝੌਤੇ ਦੇ ਦਸਤਖ਼ਤ ਕਰਾ ਕੇ ਇਸ ਰੈਜ਼ੋਲਿਊਸਨ ਦਾ ਹਿੱਸੇਦਾਰ ਬਣਦਾ ਹੈ ਕਿ 'ਕਾਂਗਰਸ ਓਹਨਾਂ ਬਹਾਦਰ ਸ਼ਹੀਦਾਂ ਦੀ ਸ਼ਹਾਦਤ ਨੂੰ ਸਲਾਮ ਕਰਦੀ ਹੈ ਤੇ ਓਹਨਾਂ ਦੇ ਪਰਿਵਾਰਾਂ ਦੇ ਦੁੱਖ 'ਚ ਸ਼ਰੀਕ ਹੈ' ਓਹ ਗਾਂਧੀ ਮੁੱਦਾ ਵਿਚਾਰਦਾ ਹੈ।
ਕਿਓਂ ਨਹੀਂ ਸਮੇਂ ਦੇ ਸਭ ਤੋਂ ਵੱਡੇਲੀਡਰ ਨੇ ਆਪਣਾ ਅਹਿੰਸਾਵਾਦੀ ਮਰਣ ਵਰਤ ਰੱਖਿਆ ਇਹਨਾਂ ਨੌਜੁਆਨਾਂ ਦੀ ਫਾਂਸੀ ਰੁਕਵਾਉਣ ਲਈ, ਫੇਰ ਚਾਹੇ ਓਹਨਾਂ ਅੱਗੇ ਵੀ ਅਹਿੰਸਾ ਦਾ ਰਾਹ ਛੱਡਣ ਦੀ ਸ਼ਰਤ ਰੱਖਦਾ? ਕਿਓਂ 20 ਮਾਰਚ ਨੂੰ ਵੀ 'ਰੇਸਿਸਟ' ਦਾ ਦਰਜਾ ਪ੍ਰਾਪਤ ਗ੍ਰਹਿ ਸਕੱਤਰ ਇਮਰਸਨ ਨਾਲ ਇਸ ਗੱਲ ਦਾ ਵਿਚਾਰ ਵਟਾਂਦਰਾ ਕੀਤਾ ਜਾਂਦਾ ਰਿਹਾ ਕਿ ਫਾਂਸੀ ਦੀ ਸੂਰਤ 'ਚ ਲੋਕਾਂ ਦਾ ਰੋਹ ਕਾਬੂ ਕਰਨ 'ਚ ਗਾਂਧੀ ਕਿੱਦਾਂ ਮਦਦਗਾਰ ਸਾਬਤ ਹੋ ਸਕਦੈ? ਖੁਦ ਇਰਵਿਨ ਦੀ ਸਵੈ-ਜੀਵਨੀ ਦੱਸਦੀ ਐ ਕਿ ਗਾਂਧੀ ਸਿਰਫ ਏਸ ਗੱਲ ਦੀ ਓਸ ਤੋਂ ਇਜਾਜ਼ਤ ਮੰਗਦਾ ਰਿਹਾ ਕਿ ਕੀ ਓਹ ਲੋਕਾਂ 'ਚ ਜਾ ਕਿ ਇਹ ਝੂਠ ਮਾਰ ਦੇਵੇ ਕਿ ਮੈਂ ਵਾਏਸਰਾਏ 'ਤੇ ਇਹਨਾਂ ਨੌਜੁਆਨਾਂ ਨੂੰ ਬਚਾਉਣ ਲਈ ਪੂਰਾ ਦਬਾਅ ਬਣਾਇਆ ਹੋਇਐ। ਜਿਹਨਾਂ ਪਹਿਲੀ ਵਾਰ ਪੜ੍ਹੀਆਂ ਹੋਣ ਓਹ ਥੋੜੀ ਜਿਹੀ ਖੋਜ ਨਾਲ ਇਹ ਗੱਲਾਂ ਆਪਣੀ ਨੇੜਲੀ ਲਾਇਬ੍ਰੇਰੀ 'ਚ ਭਗਤ ਸਿੰਘ ਦੇ ਮੁਕੱਦਮੇ ਨਾਲ ਸਬੰਧਤ ਕਿਤਾਬਾਂ ਤੋਂ ਲੈ ਕੇ ਇੰਟਰਨੈੱਟ ਤੱਕ 'ਤੇ ਪੁਸ਼ਟੀ ਕਰ ਸਕਦੇ ਨੇ ਪਰ ਇਹ ਸਾਰੇ ਤੱਥ ਚੇਤਾ ਕਰਾਉਣ ਲੱਗਿਆਂ ਮੇਰਾ ਮਕਸਦ ਇਹ ਦੱਸਣਾ ਨਹੀਂ ਹੈ ਕਿ ਗਾਂਧੀ ਦਾ ਸ਼ਹੀਦ ਭਗਤ ਸਿੰਘ ਦੇ ਕਤਲ/ਸ਼ਹਾਦਤ 'ਚ ਕੀ ਰੋਲ ਹੈ, ਨਾਂ ਹੀ ਓਹਨਾਂ ਦੇਸ਼ਭਗਤਾਂ ਨੂੰ ਮੁਆਫੀ ਦੀ ਲੋੜ ਸੀ ਜਾਂ ਓਹਨਾਂ ਕਬੂਲਣੀ ਸੀ ਜੇ ਮਿਲਦੀ, ਪਰ ਇਹਨਾਂ ਤੱਥਾਂ ਤੋਂ ਓਸ ਬੰਦੇ ਦੀ ਅਸਲ ਔਕਾਤ ਪਤਾ ਲਗਦੀ ਹੈ ਜਿਹੜਾ ਓਸ ਵੇਲੇ ਕਾਂਗਰਸ ਦਾ ਤੇ ਭਾਰਤੀ ਸਿਆਸਤ ਦਾ ਸਭ ਤੋਂ ਵੱਡਾ ਲੀਡਰ ਸੀ।
ਓਹ ਏਨਾ ਅਸੁਰੱਖਿਆ ਦਾ ਸ਼ਿਕਾਰ ਆਗੂ/ਸਿਆਸਤਦਾਨ ਸੀ ਕਿ ਓਸ ਤੋਂ ਬਗ਼ੈਰ ਕੋਈ ਵੀ ਲੋਕਾਂ ਦੀਆਂ ਅੱਖਾਂ 'ਚ ਚੜਦਾ ਹੋਵੇ ਓਹਦੀ ਖੈਰ ਨਹੀਂ ਸੀ। ਨੇਤਾਜੀ ਸੁਭਾਸ਼ ਚੰਦਰ ਬੋਸ ਪਹਿਲਾ ਐਸਾ ਸ਼ਖ਼ਸ ਸੀ ਜਿਹਦੀ ਤਾਕਤ ਨੇ ਓਸ ਨੂੰ ਪਾਰਟੀ ਦੇ ਅੰਦਰ ਹੀ ਹਰਾ ਕੇ ਓਹਦੇ ਲਈ ਚੁਣੌਤੀ ਖੜੀ ਕੀਤੀ ਸੀ। ਪਰ ਨਤੀਜਾ ਕੀ ਹੋਇਆ? ਓਸਦਾ ਵੀ ਇਤਿਹਾਸ ਗਵਾਹ ਹੈ? ਇਹਨਾਂ ਸਾਰੇ ਹਲਾਤਾਂ 'ਚ ਗਾਂਧੀ ਸਿਰਫ ਇੱਕ ਘਾਗ ਤੇ ਮੌਕਾਪ੍ਰਸਤ ਸਿਆਸਤਦਾਨ ਸਾਬਤ ਹੁੰਦਾ ਹੈ ਜਿਹੜਾ ਆਪਣੇ ਮਾਲਕਾਂ ਦੀ ਹਾਂ 'ਚ ਹਾਂ ਭਰਨ ਲਈ ਹਰ ਥਾਂ ਮੌਜੂਦ ਹੈ, ਲੱਖਾਂ ਦੀ ਗਿਣਤੀ 'ਚ ਲੋਕਾਂ ਦੀ ਮੌਤ ਤੋਂ ਲੈ ਕੇ ਦੇਸ਼ ਭਗਤਾਂ ਦੇ ਵਿਰੋਧ ਤੱਕ, ਜਾਤੀ ਵਾਦ ਪ੍ਰਤੀ ਕੋਈ ਸਮਾਜ ਸੁਧਾਰਕ ਨਜ਼ਰੀਆ ਸਖ਼ਤੀ ਨਾਲ ਲਿਆਉਣ ਤੋਂ ਗੁਰੇਜ਼ ਕਰਨ ਤੋਂ ਲੈ ਕੇ ਸਾਊ ਜਨਤਾ ਨੂੰ ਭੇਡ ਬੱਕਰੀਆਂ ਬਣਾਈ ਰੱਖਣ ਤੱਕ ਓਹ ਅੰਗਰੇਜ਼ਾ ਦੇ ਪੂਰਾ ਕੰਮ ਆਇਆ ਇਸ ਗੱਲ ਦੀ ਹਾਮੀ ਓਸ ਦੇ ਕਾਰੇ ਤੇ ਇਤਿਹਾਸ ਦੋਹੇ ਭਰਦੇ ਨੇ। ਜਿਹੜੇ ਲੋਕ ਗਾਂਧੀ ਦੇ 'ਮਾਸ ਲੀਡਰ' ਹੋਣ ਜਾਂ 'ਮਾਸ ਮੂਵਮੈਂਟ' ਖੜੀ ਕਰਨ ਦੀ ਤਾਕਤ ਦੀ ਸ਼ਲਾਘਾ ਕਰਦੇ ਨੇ ਓਹ ਇਸ ਮੁਲਕ ਦੇ ਲੋਕਾਂ ਦੀ ਆਦਤ ਨੂੰ ਮੌਜੂਦਾ 'ਚ ਤੇ ਬੀਤੇ ਸਮੇਂ 'ਚ ਧਿਆਨ ਨਾਲ ਵੇਖਣ 'ਚ ਅਸਫਲ ਰਹੇ ਨੇ। ਜਦੋਂ ਇਸ ਮੁਲਕ 'ਚ ਧਰਮ ਦੇ ਅੰਨ੍ਹੇ ਕੀਤੇ ਲੋਕਾਂ ਦੀ ਕਰੋੜਾਂ ਵਾਲੀ ਬਹੁਗਿਣਤੀ ਹਮੇਸ਼ਾਂ ਹੀ ਵੱਗ ਦੇ ਵੱਗ ਭਰ ਕੇ ਅਖੌਤੀ ਸਾਧਾਂ ਸੰਤਾਂ ਤੇ ਬਾਬਿਆਂ ਮਗਰ ਤੁਰੀ ਰਹੀ ਹੈ ਤਾਂ ਜਦੋਂ ਇੱਕ ਐਸਾ ਸ਼ਖ਼ਸ ਮਹਾਤਮਾ ਦੇ ਤੌਰ 'ਤੇ ਪਰਚਾਰਿਆ ਜਾ ਰਿਹਾ ਹੋਵੇ ਜਿਹਦੀ 'ਇਮੇਜ ਬਿਲਡਿੰਗ' ਦਾ ਕੰਮ ਓਸ ਵੇਲੇ ਦੀ ਓਹਨਾਂ ਦੀ ਆਪਣੀ ਪਾਰਟੀ ਕਾਂਗਰਸ ਤੋਂ ਲੈ ਕੇ ਓਹਨਾਂ 'ਤੇ ਹਾਕਮ ਅੰਗਰੇਜ਼ਾਂ ਦੀ ਪ੍ਰੈਸ ਕਰ ਰਹੀ ਹੋਵੇ ਤਾਂ ਕੀ ਸਾਡੀਆਂ ਇਹ ਸਾਊ ਭੇਡਾਂ, ਬੱਕਰੀਆਂ ਦੀ ਮਾਸ ਮੂਵਮੈਂਟ ਕਿਸੇ ਤਰਾਂ ਅਸੰਭਵ ਲਗਦੀ ਹੈ, ਓਹ ਵੀ ਓਦੋਂ ਜਦੋਂ ਕਈ ਦਹਾਕੇ ਬਾਅਦ ਅੱਜ ਵੀ ਪਹਿਲੋਂ ਨਾਲੋਂ ਕਿਤੇ ਵੱਧ ਪੜ੍ਹ ਚੁੱਕੇ ਤੇ ਅਜ਼ਾਦੀ ਮਾਣ ਰਹੇ ਓਹਨਾਂ ਲੋਕਾਂ ਦੀ ਔਲਾਦ ਨੂੰ ਮੰਦਰ ਮਸਜਿਦ ਦਾ ਮੁੱਦਾ ਲੱਖਾਂ ਦੀ ਗਿਣਤੀ 'ਚ ਸੜਕਾਂ 'ਤੇ ਵਿਹਲਾ ਘੜੀਸੀ ਫਿਰਦੈ।
ਅੱਜ ਵੀ ਜੇ ਸਟੇਟ ਨੂੰ ਸਵਾਲ ਕੀਤਾ ਜਾਂਦੈ ਤਾਂ ਗੁਲਾਮੀ ਦਾ ਅਹਿਸਾਸ ਧੁਰੋਂ ਜਾਗਦੈ। ਜਦੋਂ ਪੁੱਛ ਲਈਏ ਕਿ ਕੀ 1947 'ਚ ਸੱਚੀ ਅਜ਼ਾਦੀ ਆਈ ਸੀ ਤਾਂ ਇਹਨਾਂ ਭੇਡ ਬੱਕਰੀਆਂ 'ਚੋਂ ਹੀ ਕਈ ਨੈਸ਼ਨਲਿਜ਼ਮ ਦੀ ਡਾਂਗ ਇਹ ਕਹਿ ਕੇ ਸਿਰ 'ਚ ਮਾਰਦੇ ਨੇ ਕਿ ਜੇ ਅਜ਼ਾਦੀ ਨਾਂ ਆਈ ਹੁੰਦੀ ਤਾਂ ਤੁੰ ਇਹੋ ਈ ਸਵਾਲ ਪੁੱਛਣ ਲਈ ਵੀ ਅਜ਼ਾਦ ਨਾਂ ਹੁੰਦਾ, ਜਿਵੇ ਮਨੁੱਖੀ ਜ਼ੁਬਾਨ ਨੂੰ ਬਿਲਕੁਲ ਹੀ ਜ਼ਿੰਦੇ ਸਨ 47 ਤੋਂ ਪਹਿਲੋਂ। ਏਹਨਾਂ ਭਲੇਮਾਣਸਾਂ ਦੀ ਗੱਲ ਦਾ ਵੀ ਜੁਆਬ ਦੇ ਦੇਈਏ ਕਿ ਓਹਨਾਂ ਵੇਲੇ ਭਗਤ ਸਿੰਘ ਦਾ ਬਿਆਨ ਅਖਬਾਰਾਂ 'ਚ ਛਪਦਾ ਸੀ ਓਹ ਵੀ ਅੰਗਰੇਜ਼ਾਂ ਦੀ ਮਦਦ ਨਾਲ ਚਲਦੀਆਂ ਅਖਬਾਰਾਂ 'ਚ, ਤੇ ਕਈ ਪਾਰਟੀਆਂ ਵਾਲੇ ਆਪੋ ਆਪਣੀ ਸਿਆਸਤ ਖੁੱਲ੍ਹ ਕੇ ਕਰਦੇ ਸੀ, ਚਾਹੋ ਤਾਂ ਕਿਸੇ ਦੇ ਆਰਕਾਈਵ ਫੋਲ ਲਓ। ਤੇ ਅੱਜ ਬਿਨਾਇਕ ਸੇਨ ਤੋਂ ਲੈ ਕੇ ਮੀਰਵਾਇਜ਼ ਫਾਰੂਕ ਤੱਕ ਕੋਈ ਕੁਝ ਕਹਿ ਕੇ ਵੇਖੇ ਤਾਂ ਫੇਰ ਅਜ਼ਾਦੀ ਦਾ ਮਤਲਬ ਦੱਸਿਓ? ਸੇਨ ਤਾਂ ਕਹਿੰਦਾ ਵੀ ਕੁਝ ਨਹੀਂ ਸੀ ਫੇਰ ਇਹ ਹਾਲ ਨੇ। ਜਦੋਂ ਦਹਾਕਿਆਂ ਬੱਧੀ ਸਟੇਟ ਦਾ ਪ੍ਰਚਾਰ ਮੁੱਢਲੀ ਪੜ੍ਹਾਈ ਤੋਂ ਕਿਸੇ ਨੂੰ ਤੁਹਾਡੇ 'ਤੇ ਇੱਕ ਭਾਵੁਕ ਰਿਸ਼ਤੇ ਰਾਹੀਂ ਥੋਪ ਰਿਹਾ ਹੋਵੇ, ਓਸਨੂੰ ਸੱਚ ਦੇ ਇਕਲੌਤੇ ਪਹਿਰੇਦਾਰ ਦੇ ਤੌਰ 'ਤੇ ਤੁਹਾਨੂੰ ਪੜ੍ਹਾਇਆ ਜਾਂਦਾ ਹੋਵੇ, ਓਸਦੀ ਜੀਵਨ ਜਾਚ ਨੂੰ ਦੁਨੀਆ ਦੀ ਬਿਹਤਰੀਨ ਜੀਵਨ ਜਾਚ ਦੱਸਿਆ ਜਾਂਦਾ ਹੋਵੇ, ਓਸਦੀ ਪਹਿਚਾਣ ਨੂੰ ਦੁਨੀਆ 'ਚ ਤੁਹਾਡੀ ਕੌਮੀ ਪਹਿਚਾਣ ਦੱਸਿਆ ਜਾਂਦਾ ਹੋਵੇ ਤਾਂ ਯਕੀਨ ਕਰਨਾ ਔਖਾ ਹੁੰਦੈ ਕਿ ਓਹ ਇਨਸਾਨ ਏਡਾ ਵੱਡਾ ਠੱਗ ਵੀ ਹੋ ਸਕਦੈ, ਹੁਣ ਜੇ ਤੁਸੀ ਕਹੋ ਕਿ ਮੌਜੂਦਾ ਭਾਰਤ ਮੋਹਨ ਦਾਸ ਕਰਮ ਚੰਦ ਗਾਂਧੀ ਦੀ ਦੇਣ ਹੈ ਤਾਂ ਮੈਂ ਪੂਰੀ ਤਰਾਂ ਇੱਤਫਾਕ ਰੱਖਾਂਗਾ ਤੁਹਾਡੀ ਗੱਲ ਨਾਲ।

ਕਿਓਂਕਿ ਕੁਝ ਹੋਰ ਕਿਹਾ ਤਾਂ ਦੇਸ਼ਧ੍ਰੋਹੀ ਹੋਵਾਂਗਾ। ਤੁਹਾਡੇ ਰਾਸ਼ਟਰਪਿਤਾ ਦੀ ਸ਼ਾਨ 'ਚ ਗੁਸਤਾਖੀ ਕਰਾਂਗਾ ਤੇ ਕਿਸੇ ਵੱਡੀ ਪਾਰਟੀ ਦੇ ਵੱਡੇ ਸੋਟੇ ਦਾ ਭਾਗੀਦਾਰ ਵੀ ਹੋਵਾਂਗਾ, ਸੋ ਕਰੋੜਾਂ ਲੋਕਾਂ ਨੂੰ ਭੇਡ ਦੀ ਜ਼ਿੰਦਗੀ ਲਈ ਗਾਂਧੀ ਦਾ ਸ਼ੁਕਰੀਆ।
ਦਵਿੰਦਰਪਾਲ
ਪੀ ਟੀ ਸੀ ਨਿਊਜ਼

No comments:

Post a Comment

Job Application Form

Job Application Form


This is your form description. Click here to edit.
First Name
Last Name
Address
Street Address
Address Line 2
City
State / Province / Region
Postal / Zip Code
Country
Form Filling Date

MM
/
DD
/
YYYY
Photo Upload
Email
Phone

###
-
###
-
####
Comment
Web Site (if any)
Powered byAISSF

Followers

New Year 2011

New Year 2011
Suppliment Page 1

New Year 2011

New Year 2011
Suppliment Page 4

New Year 2011

New Year 2011
Suppliment Page 2-3

Raksha Bandhan Suppliment 2010

Raksha Bandhan Suppliment 2010

Raksha Bandhan Suppliment 2010

Raksha Bandhan Suppliment 2010

Independence Day 2010

Independence Day 2010

Independence Day 2010

Independence Day 2010

Independence Day 2010

Independence Day 2010

Independence Day 2010

Independence Day 2010

Diwali Suppliment

Diwali Suppliment

Diwali Suppliment

Diwali Suppliment

Diwali Suppliment

Diwali Suppliment

Diwali Suppliment

Diwali Suppliment

Diwali Suppliment

Diwali Suppliment

Christmas 2010

Christmas 2010
25 December 2010 Suppliment Page Number 4-1

Christmas 2010

Christmas 2010
25 December 2010 Suppliment Page Number 2-3